Corona in America: Corona ਨੇ ਅਮਰੀਕਾ ਵਿੱਚ ਬਣਾਇਆ ਰਿਕਾਰਡ, 24 ਘੰਟਿਆਂ ਵਿੱਚ 2600 ਮੌਤਾਂ

corona-made-a-record-in-the-usa-2600-deaths-in-24-hours

Corona in America: ਗਲੋਬਲ ਮਹਾਮਾਰੀ ਬਣ ਚੁੱਕੇ COVID-19 ਨੇ ਅਮਰੀਕਾ ਵਿਚ ਭਿਆਨਕ ਤਬਾਹੀ ਮਚਾਈ ਹੋਈ ਹੈ। ਅਮਰੀਕਾ ਵਿਚ ਰੋਜ਼ਾਨਾ ਕੋਰੋਨਾਇਨਫੈਕਸ਼ਨ ਨਾਲ ਮੌਤ ਦਾ ਗ੍ਰਾਫ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਹਰੇਕ ਦਿਨ ਨਵਾਂ ਰਿਕਾਰਡ ਬਣਦਾ ਜਾ ਰਿਹਾ ਹੈ। ਅਮਰੀਕਾ ਵਿਚ ਜਾਨਲੇਵਾ Coronavirus ਨਾਲ ਪਿਛਲੇ 24 ਘੰਟਿਆਂ ਵਿਚ ਰਿਕਾਰਡ 2600 ਮੌਤਾਂ ਹੋਈਆਂ ਹਨ ਜੋ ਦੇਸ਼ ਵਿਚ ਹੁਣ ਤੱਕ COVID-19 ਮਹਾਮਾਰੀ ਤੋਂ ਇਕ ਦਿਨ ਵਿਚ ਮਰਨ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ।

ਇਹ ਵੀ ਪੜ੍ਹੋ: Corona in NewYork: Corona ਦੀ ਦਹਿਸ਼ਤ ਦੇ ਵਿਚਕਾਰ ਨਿਊਯਾਰਕ ਦੇ ਬਰੁਕਲਿਨ ਹਸਪਤਾਲ ਵਿੱਚ 200 ਬੱਚਿਆਂ ਨੇ ਲਿਆ ਜਨਮ

ਵੀਰਵਾਰ ਨੂੰ Coronavirus ਇਨਫਕੈਸ਼ਨ ਨਾਲ 2600 ਲੋਕਾਂ ਦੀ ਮੌਤ ਦਾ ਅੰਕੜਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਅੱਜ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਦਾਅਵਾ ਕੀਤਾ ਕਿ ਅਮਰੀਕਾ ਵਿਚ Coronavirus ਦਾ ਸਭ ਤੋਂ ਬੁਰਾ ਦੌਰ ਬੀਤ ਚੁੱਕਾ ਹੈ। ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ Coronavirus ਨਾਲ ਵੀਰਵਾਰ ਨੂੰ ਜਿੱਥੇ ਪਿਛਲੇ 24 ਘੰਟਿਆਂ ਵਿਚ 2600 ਲੋਕਾਂ ਦੀ ਮੌਤ ਹੋਈ ਉੱਥੇ ਬੁੱਧਵਾਰ ਨੂੰ ਇਕ ਦਿਨ ਵਿਚ 2228 ਲੋਕਾਂ ਨੇ ਜਾਨ ਗਵਾਈ ਸੀ। ਪਿਛਲੇ 2 ਦਿਨ ਵਿਚ Coronavirus ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਕਮੀ ਦੇਖਣ ਨੂੰ ਮਿਲੀ ਸੀ ਪਰ ਬੁੱਧਵਾਰ ਅਤੇ ਵੀਰਵਾਰ ਨੂੰ ਇਹ ਅੰਕੜਾ ਕਾਫੀ ਵੱਡਾ ਹੋ ਗਿਆ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ