Corona in NewYork: Corona ਦੀ ਦਹਿਸ਼ਤ ਦੇ ਵਿਚਕਾਰ ਨਿਊਯਾਰਕ ਦੇ ਬਰੁਕਲਿਨ ਹਸਪਤਾਲ ਵਿੱਚ 200 ਬੱਚਿਆਂ ਨੇ ਲਿਆ ਜਨਮ

corona-panic-born-200-new-york-childrens-brooklyn-hospital

Corona in NewYork: ਅਮਰੀਕਾ ਵਿਚ Coronavirus  ਕਾਰਨ ਹਸਪਤਾਲਾਂ ਵਿਚ ਰੋਜ਼ਾਨਾ ਲਾਸ਼ਾਂ ਦੇ ਢੇਰ ਲੱਗ ਰਹੇ ਹਨ। ਅਜਿਹੇ ਵਿਚ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਹਨ ਤੇ ਦਿਲਾਂ ਵਿਚ ਆਪਣਿਆਂ ਤੋਂ ਵਿਛੜਨ ਦਾ ਦੁੱਖ। ਨਿਊਯਾਰਕ ਦਾ ਹਸਪਤਾਲ ਬਰੁਕਲਿਨ ਕਈ Corona ਪੀੜਤਾਂ ਦਾ ਇਲਾਜ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਇੱਥੇ 200 ਬੱਚਿਆਂ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਹਨ। ਇਸ ਹਸਪਤਾਲ ਵਿਚ ਹਰ ਸਾਲ ਲਗਭਗ 2,600 ਬੱਚੇ ਜਨਮ ਲੈਂਦੇ ਹਨ ਤੇ ਮਾਰਚ ਤੋਂ ਹੁਣ ਤਕ 200 ਬੱਚੇ ਜੰਮੇ ਹਨ। ਰਾਹਤ ਦੀ ਗੱਲ ਹੈ ਕਿ ਇਹ ਸਾਰੇ ਬੱਚੇ ਤੇ ਉਨ੍ਹਾਂ ਦੀਆਂ ਮਾਵਾਂ ਤੰਦਰੁਸਤ ਹਨ ਤੇ ਇਨ੍ਹਾਂ ‘ਚੋਂ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ।

ਇਹ ਵੀ ਪੜ੍ਹੋ: Corona Updates: ਮਿਆਂਮਾਰ ਦੇ ਚਮਗਾਦੜਾਂ ਦੇ ਅੰਦਰ ਮਿਲੇ 6 ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸੂਬੇ ਨਿਊਯਾਰਕ ਵਿਚ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਹਰ 100 ਵਿਚੋਂ 1 ਵਿਅਕਤੀ ਇਸ ਬੀਮਾਰੀ ਦੀ ਲਪੇਟ ਵਿਚ ਹੈ। ਬਰੁਕਿਲਨ ਹਸਪਤਾਲ ਸੈਂਟਰ ਵਿਚ ਹੀ ਪਿਛਲੇ ਇਕ ਹਫਤੇ ਵਿਚ 30 ਮੌਤਾਂ ਹੋਈਆਂ ਜਦਕਿ ਇਕ ਮਾਰਚ ਤੋਂ ਹੁਣ ਤਕ 90 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿਚ ਹਸਪਤਾਲ ਦੇ 5 ਕਰਮਚਾਰੀ ਵੀ ਸ਼ਾਮਲ ਸਨ। ਇਨ੍ਹਾਂ ਹਾਲਾਤਾਂ ਵਿਚ ਵੀ ਡਾਕਟਰਾਂ ਤੇ ਨਰਸਾਂ ਨੇ ਹਾਰ ਨਹੀਂ ਮੰਨੀ। ਮੈਟਰਨਿਟੀ ਵਾਰਡ ਵਿਚ ਤਾਇਨਾਤ ਸਿਹਤ ਕਰਮਚਾਰੀ ਦਿਨ-ਰਾਤ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਿਚ ਲੱਗੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ