Corona in Pathankot: ਪੰਜਾਬ Corona ਨੇ ਮਚਾਈ ਤਬਾਹੀ, ਪਠਾਨਕੋਟ ਵਿੱਚ 2 ਹੋਰ ਨਵੇਂ ਕੇਸ ਆਏ ਸਾਹਮਣੇ

pathankot-2-new-corona-positive-cases

Corona in Pathankot: ਜ਼ਿਲਾ ਪਠਾਨਕੋਟ ’ਚ Corona ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜਿਸ ਦੇ ਚੱਲਦੇ ਅੱਜ ਦੇਰ ਸ਼ਾਮ ਨੂੰ ਜ਼ਿਲਾ ਪਠਾਨਕੋਟ ’ਚ 2 ਹੋਰ Corona ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦੀ ਜਾਣਕਾਰੀ ਜਿਲਾ ਏ. ਪੀ. ਡੀਮੋਲਾਜਿਸਟ ਡਾ. ਵਨੀਤ ਬਲ ਨੇ ਦਿੱਤੀ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਉਕਤ 2 ਪਾਜ਼ੇਟਿਵ ਮਾਮਲਿਆਂ ’ਚ ਇਕ ਲੜਕੀ ਸੁਜਾਨਪੁਰ ਦੀ ਹੈ, ਜਿਸ ਦੇ ਪਿਤਾ ਦੀ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਚੁਕੀ ਹੈ ਅਤੇ ਉਕਤ ਪਰਿਵਾਰ ਸੁਜਾਨਪੁਰ ਦੀ ਪਹਿਲੀ Coronavirus ਨਾਲ ਮ੍ਰਿਤਕ ਰਾਜ ਰਾਣੀ ਦੇ ਸੰਪਰਕ ’ਚ ਸੀ।

ਇਹ ਵੀ ਪੜ੍ਹੋ: ਪੰਜਾਬ ਵਿੱਚ 20 ਦਿਨਾਂ ਦੇ ਕਰਫਿਯੂ ਵਿੱਚ 26000 ਨਸ਼ੇੜੀ ਪਹੁੰਚੇ ਨਸ਼ਾ ਛਡਾਉ ਕੇਂਦਰ

ਦੂਜਾ ਵਿਅਕਤੀ ਆਟੋ ਚਾਲਕ ਹੈ ਜੋ ਕਿ ਕੁੱਝ ਦਿਨ ਪਹਿਲਾਂ ਸਿਵਲ ਹਸਪਤਾਲ ਪਠਾਨਕੋਟ ’ਚ ਆਪਣਾ ਇਲਾਜ ਕਰਵਾਉਣ ਆਇਆ ਸੀ, ਜਿਸ ਨੂੰ Corona ਦਾ ਸ਼ੱਕੀ ਮਰੀਜ਼ ਲੱਗਣ ’ਤੇ ਵਿਭਾਗ ਨੇ ਉਸ ਦੇ ਸੈਂਪਲ ਜਾਂਚ ਲਈ ਭੇਜਿਆ, ਜੋ ਕਿ ਪਾਜ਼ੇਟਿਵ ਆਇਆ ਹੈ। ਜਿਸ ਦੇ ਚੱਲਦੇ ਡਾ. ਵਨੀਤ ਬਲ ਨੇ ਕਿਹਾ ਕਿ ਵਿਭਾਗ ਵਲੋਂ ਜਲਦ ਹੀ ਇਨ੍ਹਾਂ ਦੇ ਸੰਪਰਕ ਤਲਾਸ਼ੇ ਜਾਣਗੇ, ਉਥੇ ਹੀ ਉਨ੍ਹਾਂ ਦੱਸਿਆ ਕਿ 2 ਹੋਰ ਮਾਮਲੇ ਆਉਣ ਨਾਲ ਜ਼ਿਲਾ ਪਠਾਨਕੋਟ ’ਚ Corona ਪਾਜ਼ੇਟਿਵ ਦੀ ਗਿਣਤੀ 24 ਹੋ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ