ਭਾਰਤ ‘ਚ ਕੋਰਟ ਦੇ ਹੁਕਮਾਂ ਤੋਂ ਬਾਅਦ ਫੇਸਮ ਐਪ ਟਿੱਕ-ਟੌਕ ਨੂੰ ਕੀਤਾ ਬੈਨ

tik tok ban

ਮਦਰਾਸ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਗੂਗਲ ਨੇ ਆਖਰਕਾਰ ਭਾਰਤ ਦੇ ਨੋਜਵਾਨਾਂ ‘ਚ ਫੇਸਮ ਐਪ ਟਿੱਕ-ਟੌਕ ਨੂੰ ਬਲੌਕ ਕਰ ਦਿੱਤਾ ਹੈ। ਹੁਣ ਤੁਸੀਂ ਗੂਗਲ ਪਲੇਅਸਟੋਰ ਤੋਂ ਇਸ ਐਪ ਨੂੰ ਡਾਉਨਲੋਡ ਨਹੀ ਕਰ ਸਕਦੇ। ਐਪਲ ਨੇ ਵੀ ਐਪ ਸਟੋਰ ਤੋਂ ਇਸ ਨੂੰ ਹਮੇਸ਼ਾਂ ਲਈ ਹੱਟਾ ਦਿੱਤਾ ਹੈ।

ਰਾਈਟਰਸ ਦੀ ਰਿਪੋਰਟ ਮੁਤਾਬਕ ਭਾਰਤ ‘ਚ ਟਿੱਕ-ਟੌਕ ਐਪ ਨਾਲ ਲਗਾਤਾਰ ਵਿਵਾਦ ਸ਼ੁਰੂ ਹੋ ਰਿਹਾ ਸੀ। ਕਈ ਨੋਜਵਾਨ ਇਸ ਐਪ ‘ਤੇ ਆਪਣੀ ਵੀਡੀਓ ਬਣਾ ਅੱਪਲੋਡ ਕਰਦੇ ਸੀ ਜੋ ਕਾਫੀ ਵਾਇਰਲ ਵੀ ਹੁੰਦੀ ਸੀ। ਐਪ ਚੀਨ ਆਧਾਰਿਤ Bytedance ਤਕਨੀਕੀ ਕੰਪਨੀ ਦੀ ਹੈ।

ਇਹ ਵੀ ਪੜ੍ਹੋ : ਸਾਹਮਣੇ ਆਈ ‘ਬਲੈਕ ਹੋਲ’ ਦੀ ਪਹਿਲੀ ਤਸਵੀਰ, ਜਾਣੋ ‘ਬਲੈਕ ਹੋਲ’ ਦਾ ਰਹੱਸ

ਮਦਰਾਸ ਹਾਈਕੋਰਟ ਨੇ 3 ਅਪਰੈਲ ਨੂੰ ਕੇਂਦਰ ਨੂੰ ਟਿੱਕ-ਟੌਕ ‘ਤੇ ਬੈਨ ਲਗਾਉਨ ਨੂੰ ਕਿਹਾ ਸੀ। ਨਾਲ ਹੀ ਕੋਰਟ ਨੇ ਕਿਹਾ ਸੀ ਕਿ ਟਿਕ-ਟੌਕ ਐਪ ਪੋਨੋਗ੍ਰਾਫੀ ਨੂੰ ਵਧਾਵਾ ਦਿੰਦਾ ਹੈ ਅਤੇ ਬੱਚਿਆਂ ਨੂੰ ਜਿਣਸੀ ਹਿੰਸਕ ਬਣਾ ਰਿਹਾ ਹੈ। ਇਸ ਤੋਂ ਪਹਿਲਾ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਦਰਾਸ ਹਾਈ ਕੋਰਟ ਦੇ ਟਿੱਕ-ਟੌਕ ਐਪ ‘ਤੇ ਬੈਨ ਲਗਾਉਣ ਦੇ ਆਦੇਸ਼ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਗੂਗਲ ਦੇ ਇਸ ਕਦਮ ‘ਤੇ ਟਿੱਕ-ਟੌਕ ਵੱਲੋਂ ਕੋਈ ਬਿਆਨ ਨਹੀ ਆਇਆ ਹੈ। ਇਹ ਭਾਰਤ ‘ਚ ਕਾਫੀ ਪ੍ਰਸਿੱਧ ਐਪ ਹੈ ਜਿਸ ਨੂੰ ਲਈ ਨੇਤਾਵਾਂ ਅਤੇ ਲੋਕਾਂ ਦੇ ਵਿਰੋਧ ਤੋਂ ਬਾਅਦ ਬੈਨ ਕਰਨ ਦੀ ਗੱਲ ਚਲ ਰਹੀ ਸੀ। ਹੁਣ ਤਕ ਇਸ ਐਪ ਨੂੰ ਭਾਰਤ ‘ਚ 240 ਮਿਲੀਅਨ ਲੋਕਾਂ ਨੇ ਡਾਉਨਲੋਡ ਕੀਤਾ ਸੀ।

Source:AbpSanjha