‘ਇੰਡੀਆਜ਼ ਮੋਸਟ ਵਾਂਟੇਡ’ ਦਾ ਟੀਜ਼ਰ ਆਇਆ ਸਾਹਮਣੇ, ਤੁਸੀ ਵੀ ਦੇਖੋ

indias most wanted teaser arjun kapoor

ਡਾਇਰੈਕਟਰ ਰਾਜਕੁਮਾਰ ਗੁਪਤਾ ਦੀ ਫ਼ਿਲਮ ‘ਇੰਡੀਆਜ਼ ਮੋਸਟ ਵਾਂਟੇਡ’ ਦਾ ਟੀਜ਼ਰ ਮੰਗਲਵਾਰ ਨੂੰ ਰਿਲੀਜ਼ ਹੋ ਗਿਆ ਹੈ। ਫ਼ਿਲਮ ‘ਚ ਅਰਜੁਨ ਕਪੂਰ ਲੀਡ ਰੋਲ ਪਲੇਅ ਕਰਦੇ ਨਜ਼ਰ ਆ ਰਹੇ ਹਨ। 90 ਸੈਕਿੰਡ ਦੇ ਇਸ ਵੀਡੀਓ ਨੂੰ ਦੇਖ ਕੇ ਇਹ ਜਾਣਨ ਦੀ ਉਤਸੁਕਤਾ ਵੱਧ ਹੈ ਕਿ ਭਾਰਤ ਦਾ ਓਸਾਮਾ ਕੌਣ ਹੈ।

ਟੀਜ਼ਰ ‘ਚ ਅਰਜੁਨ ਕਪੂਰ ਦੀ ਅਦਾਕਾਰੀ ਦੇਖ ਅਜਿਹਾ ਲੱਗ ਰਿਹਾ ਹੈ ਕਿ ਇਹ ਉਨ੍ਹਾਂ ਦੇ ਕਰੀਅਰ ਦੀ ਗੇਮ ਚੇਂਜਰ ਫ਼ਿਲਮ ਸਾਬਤ ਹੋ ਸਕਦੀ ਹੈ। ਅਰਜੁਨ ਨੇ ਟੀਜ਼ਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕਰ ਲਿਖਿਆ ਹੈ, ‘ਭਾਰਤ ਦੇ ਓਸਾਮਾ ਨੂੰ ਫੜ੍ਹਣ ਦੀ ਇੱਕ ਹੈਰਾਨ ਕਰਨ ਵਾਲੀ ਕਹਾਣੀ। ਅਜਿਹਾ ਆਪ੍ਰੇਸ਼ਨ ਜੋ ਬਿਨਾ ਬੰਦੂਕਾਂ ਦੇ ਨਾਲ ਹੋਇਆ।”

ਇਹ ਵੀ ਪੜ੍ਹੋ : ਭਾਰਤ ‘ਚ ਕੋਰਟ ਦੇ ਹੁਕਮਾਂ ਤੋਂ ਬਾਅਦ ਫੇਸਮ ਐਪ ਟਿੱਕ-ਟੌਕ ਨੂੰ ਕੀਤਾ ਬੈਨ

‘ਇੰਡੀਆਜ਼ ਮੋਸਟ ਵਾਂਟੇਡ’ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਹੈ ਜਿਸ ਕਾਰਨ ਔਡੀਅੰਸ ਇਸ ਫ਼ਿਲਮ ਲਈ ਵਧੇਰੇ ਐਕਸਾਈਟੀਡ ਹੈ। ਫ਼ਿਲਮ ਦਾ ਟੀਜ਼ਰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਰਾਜਕੁਮਾਰ ਇੱਕ ਵਾਰ ਫੇਰ ਤੋਂ ਔਡੀਅੰਸ ਨੂੰ ਸ਼ਾਨਦਾਰ ਕਹਾਣੀ ਦੇਣ ਜਾ ਰਹੇ ਹਨ।

Source:AbpSanjha