ਸਾਹਮਣੇ ਆਈ ‘ਬਲੈਕ ਹੋਲ’ ਦੀ ਪਹਿਲੀ ਤਸਵੀਰ, ਜਾਣੋ ‘ਬਲੈਕ ਹੋਲ’ ਦਾ ਰਹੱਸ

black hole image

ਵਿਗਿਆਨੀਆਂ ਨੇ ਬਲੈਕ ਹੋਲ ਦੀ ਪਹਿਲੀ ਤਸਵੀਰ ਬੀਤੇ ਬੁੱਧਵਾਰ ਜਾਰੀ ਕੀਤੀ। ਇਸ ਤਸਵੀਰ ਨੂੰ ਗੋਥ ਯੂਨੀਵਰਸਿਟੀ ਫਰੈਂਕਫਰਟ ਨੇ ਜਾਰੀ ਕੀਤਾ ਹੈ। ਤਸਵੀਰ ਜਾਰੀ ਕਰਦਿਆਂ ਸਿਆਨੋ ਰੇਜੋਲਾ ਨੇ ਦੱਸਿਆ ਕਿ ਸਾਧਾਰਨ ਭਾਸ਼ਾ ਵਿੱਚ ਕਿਹਾ ਜਾਏ ਜਾਂ ਬਲੈਕ ਹੋਲ ਅਜਿਹਾ ਖੱਡਾ ਹੈ, ਜਿਸ ਨੂੰ ਕਦੀ ਭਰਿਆ ਨਹੀਂ ਜਾ ਸਕਦਾ। ਦੱਸ ਦੇਈਏ ਕਈ ਸਾਲਾਂ ਤੋਂ ਦੁਨੀਆ ਭਰ ਦੇ ਵਿਗਿਆਨੀਆਂ ਲਈ ਬਲੈਕ ਹੋਲ ਇੱਕ ਰਹੱਸ ਬਣਿਆ ਹੋਇਆ ਹੈ। ਦੁਨੀਆ ਭਰ ਦੀਆਂ ਛੇ ਥਾਵਾਂ ‘ਤੇ ਵਿਗਿਆਨੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਬਲੈਕ ਹੋਲ ਦੀ ਤਸਵੀਰ ਜਾਰੀ ਕੀਤੀ।

ਇੱਥੇ ਦੱਸਣਯੋਗ ਹੈ ਕਿ ਖਗੋਲ ਸ਼ਾਸਤਰ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਲਈ ਬਲੈਕ ਹੋਲ ਦੀ ਤਸਵੀਰ ਵੱਡੀ ਘਟਨਾ ਮੰਨ ਜਾ ਰਹੀ ਹੈ। ਹੁਣ ਤਕ ਬਲੈਕ ਹੋਲ ਦੇ ਆਕਾਰ-ਪ੍ਰਕਾਰ ਬਾਰੇ ਮਹਿਜ਼ ਕਲਪਨਾ ਹੀ ਕੀਤੀ ਜਾ ਰਹੀ ਸੀ। ਦੁਨੀਆ ਵਿੱਚ ਹੁਣ ਤਕ ਕਿਸੇ ਨੇ ਇਸ ਦੀ ਤਸਵੀਰ ਲੈਣ ਦਾ ਦਾਅਵਾ ਨਹੀਂ ਕੀਤਾ। ਪਰ ਹੁਣ ਵਿਗਿਆਨੀਆਂ ਨੇ ਬਲੈਕ ਹੋਲ ਦੀ ਤਸਵੀਰ ਜਾਰੀ ਕਰਕੇ ਇਸ ਦੇ ਰਹੱਸਾਂ ਤੋਂ ਪਰਦਾ ਚੁੱਕ ਦਿੱਤਾ ਹੈ।

ਇਹ ਵੀ ਪੜ੍ਹੋ : ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ

ਦੱਸ ਦੇਈਏ ਬਲੈਕ ਹੋਲ ਦੀ ਤਸਵੀਰ ਲੈਣ ਲਈ ਦੁਨੀਆ ਦੀਆਂ ਛੇ ਥਾਵਾਂ ਹਵਾਈ, ਏਰਿਜ਼ੋਨਾ, ਸਪੇਨ, ਮੈਕਸਿਕੋ, ਚਿਲੀ ਤੇ ਦੱਖਣੀ ਧਰੁਵ ਵਿੱਚ ਈਵੈਂਟ ਹੌਰੀਜ਼ੋਨ ਟੈਲੀਸਕੋਪ ਲਾਇਆ ਗਿਆ ਸੀ। ਇਸ ਦਾ ਨਿਰਮਾਣ ਖ਼ਾਸ ਤੌਰ ‘ਤੇ ਬਲੈਕ ਹੋਲ ਦੀ ਤਸਵੀਰ ਲੈਣ ਲਈ ਹੀ ਕੀਤਾ ਗਿਆ ਹੈ।
ਕੀ ਹੁੰਦਾ ਹੈ ਬਲੋਕ ਹੋਲ?

ਆਮ ਸਾਪੇਖਤਾ ਦੇ ਸਿਧਾਂਤ ਮੁਤਾਬਕ ਬਲੈਕ ਹੋਲ ਅਜਿਹਾ ਖਗੋਲੀ ਵਸਤੂ ਹੈ ਜਿਸ ਦਾ ਗੁਰੂਤਾਕਰਸ਼ਣ ਖੇਤਰ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਪ੍ਰਕਾਸ਼ ਸਮੇਤ ਕੁਝ ਵੀ ਇਸ ਦੀ ਖਿੱਚ ਤੋਂ ਨਹੀਂ ਬਚ ਸਕਦਾ। ਇਸ ਦੇ ਨਾਲ ਹੀ ਇਸ ਦੇ ਬਲੈਕ ਹੋਲ ਕਹਿਣ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਆਪਣੇ ਉਪਰ ਪੈਣ ਵਾਲੇ ਸਾਰੇ ਪ੍ਰਕਾਸ਼ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ ਤੇ ਇਸ ਤੋਂ ਕੁਝ ਰਿਫਲੈਕਟ ਨਹੀਂ ਹੁੰਦਾ। ਇਸੇ ਲਈ ਇਸ ਨੂੰ ਬਲੈਕ ਹੋਲ ਕਿਹਾ ਜਾਂਦਾ ਹੈ।

ਦੱਸ ਦੇਈਏ ਇਸ ਤੋਂ ਪਹਿਲਾਂ ਯੂਰਪੀਅਨ ਪੁਲਾੜ ਏਜੰਸੀ ਦੇ ਖਗੋਲੀ ਵਿਗਿਆਨੀ ਪਾਲ ਮੈਕਨਮਾਰਾ ਨੇ ਕਿਹਾ ਸੀ ਕਿ ਪਿਛਲੇ 50 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਵਿਗਿਆਨੀਆਂ ਨੇ ਦੇਖਿਆ ਹੈ ਕਿ ਸਾਡੀ ਗਲੈਕਸੀ ਦੇ ਕੇਂਦਰ ਵਿੱਚ ਕੁਝ ਬਹੁਤ ਹੀ ਚਮਕੀਲਾ ਹੈ। ਮੈਕਨਾਮਾ ਨੇ ਦੱਸਿਆ ਸੀ ਕਿ ਬਲੈਕ ਹੋਲ ਵਿੱਚ ਇੰਨਾ ਮਜ਼ਬੂਤਗੁਰੂਤਾ ਬਲ ਹੈ ਕਿ ਤਾਰੇ 20 ਸਾਲਾਂ ਵਿੱਚ ਇਸ ਦਾ ਪ੍ਰਕਰਮਾ ਕਰਦੇ ਹਨ।

Source:AbpSanjha