Corona Updates: APPLE CEO Tim Cook ਨੇ Corona ਪ੍ਰਭਾਵਿਤ ਇਲਾਕਿਆਂ ਦੇ ਲਈ ਕੀਤਾ ਵੱਡਾ ਐਲਾਨ

apple-ceo-distributes-over-1-million-masks-due-to-corona

Corona Updates: Apple CEO Tim Cook ਨੇ ਪਿਛਲੇ ਦਿਨੀਂ ਟਵਿੱਟ ਕਰਕੇ ਮੈਡੀਕਲ ਕਰਮਚਾਰੀਆਂ ਲਈ ਮਾਸਕ ਕਮਿਸ਼ਨ ਕਰਨ ਦੇ ਬਾਰੇ ‘ਚ ਜਾਣਕਾਰੀ ਦਿੱਤੀ ਸੀ। Tim Cook ਨੇ ਹੁਣ ਇਕ ਨਵੀਂ ਵੀਡੀਓ ਟਵਿਟ ਰਾਹੀਂ Corona ਦੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਅਮਰੀਕਾ ਅਤੇ ਯੂਰੋਪ ‘ਚ 1 ਕਰੋੜ ਮਾਸਕ ਵੰਡਣ ਦਾ ਦਾਅਵਾ ਕੀਤਾ ਹੈ। Tim Cook ਨੇ ਆਪਣੀ ਵੀਡੀਓ ਟਵਿੱਟ ‘ਚ ਕਿਹਾ ਕਿ ਸਾਡੀ ਆਪਰੇਸ਼ਨ ਟੀਮ ਸਰਕਾਰ ਨਾਲ ਮਿਲ ਕੇ ਮਾਸਕ ਦੀ ਸਪਲਾਈ ਚੇਨ ਨੂੰ ਬਣਾਏ ਰੱਖ ਰਹੀ ਹੈ।

ਇਹ ਵੀ ਪੜ੍ਹੋ: Google Five Coronavirus Tips: Corona Virus ਤੋਂ ਸੁਰੱਖਿਅਤ ਰਹਿਣ ਲਈ Google ਨੇ ਦੱਸੀਆਂ 5 ਵੱਡੀਆਂ ਗੱਲਾਂ

ਅਸੀਂ 10 ਮਿਲੀਅਨ ਭਾਵ ਇਕ ਕਰੋੜ ਤੋਂ ਜ਼ਿਆਦਾ ਮਾਸਕ ਅਮਰੀਕਾ ਅਤੇ ਯੂਰੋਪ ਦੇ ਸਭ ਤੋਂ ਪ੍ਰਭਾਵਿਤ ਖੇਤਰ ‘ਚ ਵੰਡੇ ਹਨ। Tim Cook ਨੇ 1 ਮਿੰਟ 7 ਸੈਕਿੰਡ ਦੀ ਵੀਡੀਓ ‘ਚ ਇਸ Corona Virus ਨਾਲ ਲੜ ਰਹੇ ਮੈਡੀਕਲ ਕਮਰਚਾਰੀਆਂ ਦਾ ਧੰਨਵਾਦ ਵੀ ਅਦਾ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 22 ਮਾਰਚ ਨੂੰ ਵੀ ਟਿਮ ਕੁਕ ਨੇ ਆਪਣੇ ਟਵਿੱਟਰ ਹੈਂਡਲ ਤੋਂ ਅਮਰੀਕਾ ਅਤੇ ਯੂਰੋਪ ਦੇ ਹੈਲਥਕੇਅਰ ਪ੍ਰੋਫੈਸ਼ਨਲਸ ਲਈ ਮਾਸਕ ਡੋਨੇਟ ਕਰਨ ਦੇ ਬਾਰੇ ‘ਚ ਜਾਣਕਾਰੀ ਦਿੱਤੀ ਸੀ। Tim Cook ਨੇ ਉਨ੍ਹਾਂ ਨੂੰ Coronavirus ਵਿਰੁੱਧ ਲੜ ਰਹੇ ਫਰੰਟ ਲਾਈਨ ਵਾਇਰਸ ਕਿਹਾ ਸੀ। ਇਸ ਸਮੇਂ ਦੁਨੀਆਭਰ ‘ਚ Coronavirus ਕਾਰਣ 5 ਲੱਖ ਤੋਂ ਜ਼ਿਆਦਾ ਪ੍ਰਭਾਵਿਤ ਹਨ।

ਚੀਨ ਅਤੇ ਇਟਲੀ ਤੋਂ ਬਾਅਦ ਇਹ ਵਾਇਰਸ ਤੇਜ਼ੀ ਨਾਲ ਅਮਰੀਕਾ ‘ਚ ਵੀ ਫੈਲ ਰਿਹਾ ਹੈ। ਇਕ ਹੀ ਦਿਨ ‘ਚ ਅਮਰੀਕਾ ‘ਚ 900 ਤੋਂ ਜ਼ਿਆਦਾ ਲੋਕ Corona Virus ਨਾਲ ਪ੍ਰਭਾਵਿਤ ਪਾਏ ਗਏ। Corona Virus ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਦੇ ਮਾਮਲੇ ‘ਚ ਚੀਨ ਅਤੇ ਇਟਲੀ ਤੋਂ ਬਾਅਦ ਤੀਸਰੇ ਨੰਬਰ ‘ਤੇ ਅਮਰੀਕਾ ਆ ਗਿਆ ਹੈ। ਅਮਰੀਕਾ ‘ਚ ਹੁਣ ਤਕ 80 ਹਜ਼ਾਰ ਤੋਂ ਵਧੇਰੇ ਲੋਕ ਪ੍ਰਭਾਵਿਤ ਹਨ।

Technology News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ