Corona in France: ਫਰਾਂਸ ਵਿੱਚ Corona ਦਾ ਕਹਿਰ, 24 ਘੰਟਿਆਂ ਦੇ ਵਿੱਚ 365 ਲੋਕਾਂ ਦੀ ਮੌਤ

365-people-died-in-france-with-corona

Corona in France: ਫਰਾਂਸ ਵਿਚ Coronavirus ਤੋਂ ਪਿਛਲੇ 24 ਘੰਟਿਆਂ ਦੌਰਾਨ 16 ਸਾਲਾ ਦੀ ਇਕ ਨਾਬਾਲਿਗ ਕੁੜੀ ਸਮੇਤ 365 ਲੋਕਾਂ ਦੀ ਮੌਤ ਹੋ ਗਈ ਹੈ। ਇਹ ਦੇਸ਼ ਵਿਚ ਇਸ ਮਹਾਮਾਰੀ ਨਾਲ ਇਕ ਦਿਨ ਵਿਚ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਫਰਾਂਸ ਦੇ ਸੀਨੀਅਰ ਸਿਹਤ ਅਧਿਕਾਰੀ ਜੇਰੋਮ ਸਾਲਮੋਨ ਨੇ ਪੱਤਰਕਾਰਾਂ ਨੂੰ ਆਖਿਆ ਕਿ ਫਰਾਂਸ ਵਿਚ ਵਾਇਰਸ ਨਾਲ ਕੁਲ 1696 ਲੋਕਾਂ ਦੀ ਮੌਤ ਹਸਪਤਾਲ ਵਿਚ ਹੋਈ ਹੈ।

ਉਨ੍ਹਾਂ ਅੱਗੇ ਆਖਿਆ ਕਿ ਇਸ ਵਿਚ ਉਨ੍ਹਾਂ ਮਿ੍ਰਤਕਾਂ ਦੀ ਗਿਣਤੀ ਸ਼ਾਮਲ ਨਹੀਂ ਹੈ, ਜਿਨ੍ਹਾਂ ਦੀ ਘਰਾਂ ਜਾਂ ਰਿਟਾਇਰਮੈਂਟ ਹੋਮ ਵਿਚ ਮੌਤ ਹੋਈ ਹੈ। ਉਨ੍ਹਾਂ ਨੇ ਆਖਿਆ ਕਿ ਫਰਾਂਸ ਵਿਚ ਹੁਣ ਤੱਕ 29,155 ਲੋਕ Coronavirus ਤੋਂ ਪੀਡ਼ਤ ਪਾਏ ਗਏ ਹਨ। ਉਨ੍ਹਾਂ ਆਖਿਆ ਕਿ ਅਸਲ ਗਿਣਤੀ ਕਾਫੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਜ਼ਿਆਦਾ ਖਤਰੇ ਵਾਲੇ ਰੋਗੀਆਂ ਦੀ ਜਾਂਚ ਰਿਪੋਰਟ ਸੁਰੱਖਿਅਤ ਰੱਖੀ ਗਈ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ