Lockdown in Amritsar: ਅੰਮ੍ਰਿਤਸਰ ਵਿੱਚ ਬਾਜ਼ਾਰ ਖੁੱਲਣ ਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਆਇਆ ਸੰਗਤਾਂ ਦਾ ਹੜ੍ਹ

sri-harmandir-sahib-pilgrims-in-market

Lockdown in Amritsar: ਜਨਤਾ ਕਰਫਿਊ ‘ਚ ਢਿੱਲ ਮਿਲਣ ਕਾਰਨ ਦੁਕਾਨਦਾਰਾਂ ਨੇ ਦੁਚਿੱਤੀ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਵੇਰ ਸਮੇਂ ਜਦ ਕੁਝ ਦੁਕਾਨਾਂ ਖੋਲ੍ਹ ਦਿੱਤੀਆਂ ਤਾਂ ਜੋ ਲੋਕ ਬਾਜ਼ਾਰ ਸਮਾਨ ਖਰੀਣ ਆਏ ਸਨ। ਇਹ ਸਮਝਦੇ ਹੋਏ ਕਿ ਸ਼ਾਇਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਣ ਦੀ ਆਗਿਆ ਮਿਲ ਗਈ ਹੈ, ਇਸ ਭੁਲੇਖੇ ਸੱਚਖੰਡ ਦੇ ਚਾਰੇ ਦਰਵਾਜ਼ਿਆਂ ‘ਤੇ ਭਾਰੀ ਗਿਣਤੀ ਵਿਚ ਜਮ੍ਹਾਂ ਹੋ ਗਏ। ਇੰਝ ਲੱਗ ਰਿਹਾ ਸੀ ਜਿਵੇਂ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦਾ ਹੜ੍ਹ ਆ ਗਿਆ ਹੋਵੇ। ਇਸ ਦੌਰਾਨ ਸੇਵਾ ਵਾਲੀਆਂ ਸੰਗਤਾਂ ਨਾਲ ਕੁਝ ਹੋਰ ਸੰਗਤਾਂ ਵੀ ਅੰਦਰ ਦਰਸ਼ਨਾਂ ਲਈ ਚਲੀਆਂ ਗਈਆਂ। ਪੁਲਸ ਵਾਲਿਆਂ ਨੇ ਭਾਵੇਂ ਪੂਰੀ ਸਖਤੀ ਕਰਕੇ ਰੱਖੀ ਸੀ ਪਰ ਥੋੜ੍ਹੀਆਂ ਬਹੁਤੀਆਂ ਸੰਗਤਾਂ ਫਿਰ ਵੀ ਅੰਦਰ ਜਾਣ ‘ਚ ਕਾਮਯਾਬ ਹੋ ਗਈਆਂ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ