Corona in Punjab: ਪੰਜਾਬ ਵਾਸੀਆਂ ਦੇ ਲਈ ਰਾਹਤ ਦੀ ਖ਼ਬਰ, 25 ਲੋਕਾਂ ਨੇ ਦਿੱਤੀ Corona ਨੂੰ ਮਾਤ

corona-virus-positive-cases-declined-now
Corona in Punjab: ਪੰਜਾਬ ‘ਚ Coronavirus ਖਿਲਾਫ ਜੰਗ ਦਰਮਿਆਨ ਸੂਬੇ ‘ਚ Coronavirus ਦੇ ਪੌਜੇਟਿਵ ਮਾਮਲਿਆਂ ਦੀ ਰਫ਼ਤਾਰ ਕੁਝ ਕਮੀ ਆਈ ਹੈ। ਇਸ ਦੇ ਨਾਲ ਹੀ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਸੰਖਿਆਂ ਤੇਜ਼ੀ ਨਾਲ ਵਧ ਰਹੀ ਹੈ। ਸੂਬੇ ‘ਚ 15 ਨਵੇਂ ਪੌਜੇਟਿਵ ਕੇਸ ਆਏ ਤੇ 25 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਤਾਜ਼ਾ ਮਾਮਲਿਆਂ ‘ਚ ਲੁਧਿਆਣਾ ਤੇ ਅੰਮ੍ਰਿਤਸਰ ‘ਚ ਪੰਜ-ਪੰਜ, ਜਲੰਧਰ ‘ਚ ਦੋ ਤੇ ਕਪੂਰਥਲਾ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਇਕ-ਇਕ ਕੇਸ ਸਾਹਮਣੇ ਆਇਆ। ਠੀਕ ਹੋਣ ਵਾਲੇ ਮਰੀਜ਼ਾਂ ‘ਚ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਰਹੇ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਤਿੰਨ, ਜਲੰਧਰ ਤੇ ਫਰੀਦਕੋਟ ‘ਚ ਇਕ-ਇਕ ਮਰੀਜ਼ ਠੀਕ ਹੋਇਆ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।