IPL 2020 : DC vs SRH ਦਿੱਲੀ ਨੂੰ ਹਰਾ ਹੈਦਰਾਬਾਦ ਨੇ ਜਿੱਤਿਆ ਅਪਣਾ ਇਸ ਸੀਜ਼ਨ ਦਾ ਪਹਿਲਾ ਮੈਚ

IPL 2020 SRH beats DC and register 1st win of season

ਇੰਡੀਅਨ ਪ੍ਰੀਮੀਅਰ ਲੀਗ (IPL 2020) ਦਾ 11ਵਾਂ ਮੈਚ ਦਿੱਲੀ ਕੈਪੀਟਲਸ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਵਿਚ ਖੇਡਿਆ ਗਿਆ। ਜਿਸ ਵਿਚ ਹੈਦਰਾਬਾਦ ਦੀ ਟੀਮ ਨੂੰ ਆਪਣੀ ਇਸ ਸੀਜਨ ਦੀ ਪਹਿਲੀ ਜਿੱਤ ਨਸੀਬ ਹੋਈ। ਟਾਸ ਜਿੱਤ ਕੇ ਦਿੱਲੀ ਕੈਪੀਟਲਸ ਨੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ‘ਚ ਉਤਰੇ ਹੈਦਰਾਬਾਦ ਨੇਂ ਦਿੱਲੀ ਅੱਗੇ 4 ਵਿਕਟ ਗੁਆ 20 ਓਵਰਾਂ ‘ਚ 163 ਦੌੜਾਂ ਦਾ ਟੀਚਾ ਰੱਖਿਆ ਸੀ। ਹੈਦਰਾਬਾਦ ਦੇ ਕੈਪਟਨ ਡੇਵਿਡ ਵਾਰਨਰ ਨੇ 33 ਗੇਂਦਾ ‘ਚ 45 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : Hyundai ਇਹ SUV ਬਣੀ ਆਪਣੇ ਸੈਗਮੇਂਟ ਸਬਤੋ ਕਾਮਜਾਬ ਕਾਰ

ਇਸ ਤੋਂ ਇਲਾਵਾ ਬੇਅਰਸਟੋ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 48 ਗੇਂਦਾਂ ‘ਚ 53 ਦੌੜਾਂ ਬਣਾਈਆਂ। ਕੇਨ ਵਿਲਿਅਮਸਨ 26 ਗੇਂਦਾਂ ‘ਚ 41 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਇਸ ਦੇ ਜਵਾਬ ਵਿਚ ਦਿੱਲੀ 20ਓਵਰ ਵਿਚ 7ਵਿਕਟ ਤੇ 147 ਦੋੜਾ ਹੀ ਬਣਾ ਸਕੀ ਅਤੇ ਇਹ ਮੈਚ ਹਾਰ ਗਈ। ਅੱਜ ਦਾ ਮੈਚ ਰਾਜਸਥਾਨ ਅਤੇ ਕੋਲਕਾਤਾ ਵਿੱਚਕਾਰ ਹੋਵੇਗਾ। ਇਸ ਮੈਚ ਤੋਂ ਪਹਿਲਾਂ ਰਾਜਸਥਾਨ ਅਪਣਾ ਪਿੱਛਲਾ ਮੈਚ ਪੰਜਾਬ ਤੋਂ ਜਿੱਤ ਗਈ ਸੀ ਅਤੇ ਕੋਲਕਾਤਾ ਅਪਣਾ ਪਿੱਛਲਾ ਮੈਚ ਹੈਦਰਾਬਾਦ ਤੋਂ 7ਵਿਕਟ ਨਾਲ ਜਿੱਤ ਗਈ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ