Hathras Gang Rape: ਹਾਥਰਸ ਵਿੱਚ ਸਮੂਹਿਕ ਜਬਰ ਜਨਾਹ ਦੀ ਪੀੜਤ ਲੜਕੀ 15 ਦਿਨ ਬਾਅਦ ਜਿੰਦਗੀ ਨੂੰ ਅੱਲਵਿਦਾ ਕਰ ਗਈ

Hathras gang-rape victim dies after 15 days

ਯੂਪੀ ਦੇ ਹਾਥਰਸ ਵਿੱਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਲੜਕੀ ਦੀ ਸਫਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ। 19 ਸਾਲਾਂ ਲੜਕੀ ਨਾਲ 14 ਸਤੰਬਰ ਨੂੰ ਹਾਥਰਾਸ ਦੇ ਚਾਂਦਪਾ ਥਾਣਾ ਖੇਤਰ ਦੇ ਪਿੰਡ ਵਿਚ ਇਹ ਹਾਦਸਾ ਵਾਪਰਿਆ ਸੀ ਪੀੜਤ ਲੜਕੀ ਪਿਛਲੇ ਦੋ ਹਫਤੇ ਤੋਂ ਜੇਐਨ ਮੈਡੀਕਲ ਕਾਲਜ, ਅਲੀਗੜ੍ਹ ਵਿੱਚ ਦਾਖਲ ਸੀ। ਪਰ ਉਸਦੀ ਹਾਲਤ ਵਿਚ ਸੁਧਾਰ ਨਾ ਹੋਣ ਕਰਕੇ ਉਸਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੀੜਤ ਲੜਕੀ ਨਾਲ ਬਲਾਤਕਾਰ ਤੋਂ ਬਾਦ ਇਰਾਦਾ ਕਤਲ ਨਾਲ ਹਮਲਾ ਕੀਤਾ ਗਿਆ ਸੀ। ਇਸ ਘਟਨਾ ਤੇ ਸੈਲੀਬ੍ਰੀਟੀਜ਼ ਤੋਂ ਲੈ ਕੇ ਵਿਰੋਧੀ ਧਿਰ ਤੱਕ ਹਰ ਕੋਈ ਗੁੱਸੇ ਵਿੱਚ ਹੈ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਚੌਥੇ ਮੁਲਜ਼ਮ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਹੈ ਇਸ ਘਟਨਾ ਤੋਂ ਬਾਦ ਜਦੋਂ ਪੀੜਤ ਲੜਕੀ ਦਾ ਬਿਆਨ ਲੈਣ ਪੁਲਿਸ ਅਲੀਗੜ੍ਹ ਦੇ ਜੇਐਨ ਮੈਡੀਕਲ ਕਾਲਜ ਗਈ ਤਾਂ ਲੜਕੀ ਦੀ ਹਾਲਤ ਠੀਕ ਨਹੀਂ ਸੀ। ਪੀੜਤ ਅਪਣੇ ਤੇ ਹੋਏ ਹਮਲੇ ਅਤੇ ਛੇੜਖਾਨੀ ਨੂੰ ਇਸ਼ਾਰਿਆਂ ਵਿਚ ਬਿਆਨ ਕਰ ਪਾਈ। ਲੜਕੀ ਤੇ ਹਮਲੇ ਤੋਂ ਬਾਅਦ 20 ਸਤੰਬਰ ਨੂੰ ਛੇੜਖਾਨੀ ਦੀ ਧਾਰਾ ਵਧਾਈ ਗਈ। ਇਸ ਮਾਮਲੇ ਵਿਚ ਜਦੋਂ ਪਰਿਵਾਰ ਪੁਲਿਸ ਨੂੰ ਅਪਣਾ ਬਿਆਨ ਦਰਜ ਕਰਵਾਉਣ ਗਿਆ ਤਾਂ ਉਨ੍ਹਾਂ ਨੇ ਦੱਸਿਆ ਕੀ ਲੜਕੀ ਦੀ ਹਾਲਤ ਠੀਕ ਨਹੀਂ ਹੈ।

ਇਹ ਵੀ ਪੜ੍ਹੋ : IPL 2020 : DC vs SRH ਦਿੱਲੀ ਨੂੰ ਹਰਾ ਹੈਦਰਾਬਾਦ ਨੇ ਜਿੱਤਿਆ ਅਪਣਾ ਇਸ ਸੀਜ਼ਨ ਦਾ ਪਹਿਲਾ ਮੈਚ

22 ਸਤੰਬਰ ਨੂੰ, ਸੀਓ ਫਿਰ ਮਹਿਲਾ ਕਾਂਸਟੇਬਲ ਨਾਲ ਪਹੁੰਚੀ ਤੇ ਪੀੜਤ ਲੜਕੀ ਦਾ ਬਿਆਨ ਦਰਜ ਕੀਤਾ ਅਤੇ ਇਸ ਤੋਂ ਬਾਅਦ ਸਮੂਹਕ ਬਲਾਤਕਾਰ ਦੀਆਂ ਧਾਰਾਵਾਂ ਵਿੱਚ ਵਾਧਾ ਕਰਕੇ ਚਾਰਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਦੋਰਾਨ ਕਈ ਰਾਜਨੀਤਿਕ ਪਾਰਟੀਆਂ ਦੇ ਲੋਕ ਅਲੀਗੜ ਮੈਡੀਕਲ ਕਾੱਲੇਜ ਪਹੁੰਚੇ ਤੇ ਪੀੜਤ ਨੂੰ ਮਿਲੇ ਅਤੇ ਕਾਫ਼ੀ ਹੰਗਾਮਾ ਕੀਤਾ। ਇਸ ਘਟਨਾ ਤੇ ਐਤਵਾਰ ਨੂੰ ਬਸਪਾ ਮੁਖੀ ਮਾਇਆਵਤੀ ਨੇ ਵੀ ਟਵੀਟ ਕੀਤਾ ਸੀ। ਉਨ੍ਹਾਂ ਨੇ ਇਸ ਘਟਨਾ ਨੂੰ ਸ਼ਰਮਸ਼ਾਰ ਦੱਸਿਆ ਤੇ ਯੂਪੀ ਸਰਕਾਰ ਤੋਂ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ। ਭੀਮ ਆਰਮੀ ਦੇ ਸੰਸਥਾਪਕ ਚੰਦਰਸ਼ੇਖਰ ਰਾਵਣ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹੋ ਪੀੜਤ ਲੜਕੀ ਨੂੰ ਮਿਲਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ