ਆਪਣੀ ਪਹਿਲੀ ਹਿੰਦੀ ਫ਼ਿਲਮ ਵਿੱਚ ਸੋਨੂੰ ਸੂਦ ਨੇ ਨਿਭਾਇਆ ਸੀ ਸ਼ਹੀਦ ਭਗਤ ਸਿੰਘ ਦਾ ਕਿਰਦਾਰ

Sonu Sood Birthday

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੋਨੂੰ ਸੂਦ ਅੱਜ ਆਪਣਾ 46ਵਾਂ ਜਨਮ ਦਿਨ ਮਨਾ ਰਹੇ ਹਨ। ਸੋਨੂੰ ਸੂਦ ਦਾ ਜਨਮ 30 ਜੁਲਾਈ 1973 ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਹੋਇਆ। ਉਹਨਾਂ ਨੇ ਆਪਣੀ ਸਾਰੀ ਪੜ੍ਹਾਈ ਨਾਗਪੁਰ ਵਿੱਚ ਪੂਰੀ ਕੀਤੀ। ਇੰਜਨੀਅਰਿੰਗ ਦੀ ਪੜ੍ਹਾਈ ਪੂਰ ਹੋਣ ਤੋਂ ਬਾਅਦ ਇਹਨਾਂ ਨੇ ਮਾਡਲਿੰਗ ਵਿੱਚ ਹਿੱਸਾ ਲਿਆ ਅਤੇ ਇਹ ਮਿਸਟਰ ਇੰਡੀਆ ਕਾਨਟੈਸਟ ਵਿੱਚ ਮੁਕਾਲਬਲੇਬਾਜ਼ ਰਹੇ।

Sonu Sood Birthday

ਸੋਨੂੰ ਸੂਦ ਬਾਲੀਵੁੱਡ ਅਤੇ ਟਾਲੀਵੁੱਡ ਵਿੱਚ ਵੀ ਕੰਮ ਕਰ ਚੁੱਕੇ ਹਨ। ਸੋਨੂੰ ਸੂਦ ਨੇ ਆਪਣੀਆਂ ਫ਼ਿਲਮਾਂ ਵਿੱਚ ਕਈ ਐਕਸ਼ਨ ਕਿਰਦਾਰ ਵੀ ਨਿਭਾਏ। ਸੋਨੂੰ ਸੂਦ ਦੇ ਹੁਨਰ ਦੇ ਸਦਕਾ ਹੀ ਇਹਨਾਂ ਨੂੰ ਲਗਾਤਾਰ ਫ਼ਿਲਮਾਂ ਵਿੱਚ ਕੰਮ ਮਿਲਦਾ ਰਿਹਾ। ਸੋਨੂੰ ਸੂਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1999 ਦੀ ਤਾਮਿਲ ਫ਼ਿਲਮ ‘ਕਲਾਝਾਗਰ’ ਨਾਲ ਕੀਤੀ। ਸੋਨੂੰ ਸੂਦ ਨੇ 2002 ਵਿੱਚ ਆਪਣੀ ਪਹਿਲੀ ਹਿੰਦੀ ਫ਼ਿਲਮ ‘ਸ਼ਹੀਦ ਏ ਆਜ਼ਮ’ ਵਿੱਚ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਸੀ।

Sonu Sood Birthday

 

ਸੋਨੂੰ ਸੂਦ ਨੇ ਹਿੰਦੀ, ਤਾਮਿਲ ,ਪੰਜਾਬੀ ਅਤੇ ਤੇਲਗੂ ਫ਼ਿਲਮਾਂ ਵਿੱਚ ਆਪਣਾ ਕਿਰਦਾਰ ਖੂਬ ਨਿਭਾਇਆ ਹੈ। ਦੱਸ ਦੇਈਏ 2010 ਵਿਚ ਰਿਲੀਜ਼ ਹੋਈ ‘ਦਬੰਗ’ ਵਿੱਚ ਨੈਗਟਿਵ ਕਿਰਦਾਰ ਨਿਭਾਉਣ ਕਰਕੇ ਉਸ ਸਾਲ ਦਾ ਆਈਫਾ ਐਵਾਰਡ ਮਿਲਿਆ ਸੀ। ਇਸ ਤੋਂ ਇਲਾਵਾ ਸੋਨੂੰ ਸੂਦ ‘ਸ਼ੂਟਆਊਟ ਐਟ ਵਡਾਲਾ’, ‘ਹੈਪੀ ਨਿਊ ਈਅਰ’, ‘ਗੱਬਰ ਇਜ ਬੈਕ’ ਆਦਿ ਫ਼ਿਲਮਾਂ ਵਿੱਚ ਆਪਣਾ ਕਿਰਦਾਰ ਨਿਭਾ ਚੁੱਕੇ ਹਨ।