ਪਾਕਿਸਤਾਨ ਵਿੱਚ ਵਾਪਰੇ ਸੜਕ ਹਾਦਸੇ ਦੇ ਵਿੱਚ 9 ਲੋਕਾਂ ਦੀ ਮੌਤ

road-accident-pakistan

ਪਾਕਿਸਤਾਨ ਦੇ ਮਸ਼ਹੂਰ ਸ਼ਹਿਰ ਮੁਲਤਾਨ ਦੇ ਮੀਆਂਵਾਲੀ ਦੇ ਵਿੱਚ ਸੋਮਵਾਰ ਵਾਲੇ ਦਿਨ ਭਿਆਨਕ ਸੜਕ ਹਾਦਸਾ ਗਿਆ। ਇਸ ਸੜਕ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ ਹੋ ਗਈ। ਇਹ ਸੜਕ ਹਾਦਸਾ ਮੀਆਂਵਾਲੀ ਦੇ ਹੈੱਡ ਪੱਕਾ ਵਿਚ ਵਾਪਰਿਆ। ਇੱਥੇ ਐਂਬੂਲੈਂਸ ਅਤੇ ਤੇਜ਼ ਗਤੀ ਨਾਲ ਆ ਰਹੇ ਟ੍ਰੇਲਰ ਵਿਚ ਟੱਕਰ ਹੋ ਗਈ, ਜਿਸ ਦੇ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ।

ਜ਼ਰੂਰ ਪੜ੍ਹੋ: ਗੋਲਡਨ ਗੇਟ ਹੋਟਲ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

ਮਿਲੀ ਜਾਣਕਾਰੀ ਅਨੁਸਾਰ ਐਂਬੂਲੈਂਸ ਦੀ ਟੱਕਰ ਤੋਂ ਬਾਅਦ ਐਂਬੂਲੈਂਸ ਦਾ ਗੈਸ ਸਲੰਡਰ ਫਟ ਗਿਆ, ਜਿਸ ਕਾਰਨ ਇਸ ਵਿਚ ਸਵਾਰ ਪਰਿਵਾਰ ਦੇ 9 ਮੈਂਬਰਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਦੇ ਵਿੱਚ ਇੱਕ ਮਰੀਜ਼ ਨੂੰ ਭਾਕਰ ਦੇ ਹਸਪਤਾਲ ਤੋਂ ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਵਧੀਆ ਇਲਾਜ ਦੇ ਲਈ ਲਿਜਾਇਆ ਜਾ ਰਿਹਾ ਸੀ। ਸੜਕ ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਬਚਾਅ ਟੀਮ ਘਟਨਾਸਥਲ ‘ਤੇ ਪਹੁੰਚ ਚੁੱਕੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਡੀ.ਐੱਸ.ਕਿਊ. ਹਸਪਤਾਲ ਵਿਚ ਲਿਜਾਇਆ ਗਿਆ।