ਗੋਲਡਨ ਗੇਟ ਹੋਟਲ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

fire-breaks-out-at-a-golden-gate-in-indore

ਮੱਧ ਪ੍ਰਦੇਸ਼ ਦੇ ਮਸ਼ਹੂਰ ਸ਼ਹਿਰ ਇੰਦੌਰ ਦੇ ਪ੍ਰਸਿੱਧ ਹੋਟਲ ਗੋਲਡਨ ਗੇਟ ਨੂੰ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਗੋਲਡਨ ਗੇਟ ਹੋਟਲ ਨੂੰ ਅੱਗ ਲੱਗਣ ਦੇ ਨਾਲ ਲੱਖਾਂ ਦਾ ਸਮਾਂ ਸੜ ਕੇ ਸੁਆਹ ਹੋ ਚੁੱਕਿਆ ਹੈ। ਅੱਗ ਲੱਗਣ ਤੋਂ ਥੋੜੇ ਸਮੇਂ ਬਾਅਦ ਹੀ ਅੱਗ ਨੇ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਿਆ ਸੀ। ਜਿਸ ਦੇ ਨਾਲ ਗੋਲਡਨ ਗੇਟ ਹੋਟਲ ਦਾ ਕਾਫੀ ਹਿੱਸਾ ਸੜ ਕੇ ਸੁਆਹ ਹੋ ਚੁੱਕਿਆ ਹੈ। ਗੋਲਡਨ ਗੇਟ ਹੋਟਲ ਦੇ ਵਿੱਚ ਅੱਗ ਲੱਗਣ ਦੇ ਨਾਲ ਅਫੜਾ ਦਫੜੀ ਮੈਚ ਗਈ। ਦੱਸਿਆ ਜਾ ਰਿਹਾ ਹੈ ਕਿ ਹੋਟਲ ਦਾ ਜ਼ਿਆਦਾਤਰ ਹਿੱਸਾ ਲੱਕੜ ਦਾ ਬਣਿਆ ਹੋਇਆ ਸੀ, ਜਿਸ ਦੀ ਵਜ੍ਹਾ ਕਰ ਕੇ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ।

ਜ਼ਰੂਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨਾਲ ਹੋਏ ਵਿਵਾਦ ਤੇ ਬੋਲੇ ਕੈਪਟਨ ਸੰਦੀਪ ਸੰਧੂ

ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਹੋਟਲ ‘ਚ ਮੌਜੂਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਹਾਲੇ ਤੱਕ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਗੋਲਡਨ ਗੇਟ ਹੋਟਲ ਦੇ ਵਿੱਚ ਅੱਗ ਲੱਗਣ ਦੇ ਕਾਰਨ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਿਟ ਦੀ ਵਜ੍ਹਾ ਕਰ ਕੇ ਲੱਗੀ ਹੈ।