30-dead,-several-injured-as-two-trains-collide

ਦੋ ਰੇਲ ਗੱਡੀਆਂ ਦੇ ਟਕਰਾਉਣ ਨਾਲ 30 ਮਰੇ, ਕਈ ਜ਼ਖਮੀ

ਸੋਮਵਾਰ ਨੂੰ ਪਾਕਿਸਤਾਨ ਦੇ ਘੋਟਕੀ ਦੇ ਰੇਤੀ ਅਤੇ ਦਹਾਰਕੀ ਰੇਲਵੇ ਸਟੇਸ਼ਨਾਂ ਵਿਚਕਾਰ ਸਰ ਸਈਅਦ ਐਕਸਪ੍ਰੈਸ ਰੇਲ ਗੱਡੀ ਦੀ ਮਿਲਟ ਐਕਸਪ੍ਰੈਸ ਨਾਲ ਟਕਰਾਉਣ ਤੋਂ ਬਾਅਦ 30 ਲੋਕਾਂ ਦੀ ਮੌਤ ਹੋ ਗਈ। ਘੋਟਕੀ ਦੇ ਡਿਪਟੀ ਕਮਿਸ਼ਨਰ ਉਸਮਾਨ ਅਬਦੁੱਲਾ ਨੇ ਦੱਸਿਆ ਕਿ ਅੱਜ ਰੇਲ ਹਾਦਸੇ ਵਿੱਚ ਘੱਟੋ ਘੱਟ 30 ਲੋਕ ਮਾਰੇ ਗਏ ਜਦਕਿ 50 ਹੋਰ ਜ਼ਖਮੀ ਹੋ ਗਏ। […]

Pak changed management commitee of Kartarpur Sahib

ਪਾਕਿਸਤਾਨ ਦੀ ਨਵੀਂ ਹਰਕਤ, ਪੀ.ਐਸ.ਜੀ.ਪੀ.ਸੀ. ਤੋਂ ਖੋਇਆ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧਨ

ਪਾਕਿਸਤਾਨ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਤੋਂ ਛਿਨ ਕੇ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨੂੰ ਸੌਂਪ ਦਿੱਤਾ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਇੱਕ ਪ੍ਰੋਜੈਕਟ ਕਾਰੋਬਾਰੀ ਯੋਜਨਾ ਪ੍ਰਬੰਧ ਲਈ ਪਾਕਿਸਤਾਨ ਸਰਕਾਰ ਵਲੋਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵਿੱਚ PSGPC ਦੇ ਕਿਸੇ ਵੀ ਮੈਂਬਰ ਨੂੰ […]

Passenger van accident in Karachi 13 people died

ਯਾਤਰੀ ਵੈਨ ਹੋਈ ਹਾਦਸੇ ਦਾ ਸ਼ਿਕਾਰ, ਅੱਗ ਲੱਗਣ ਨਾਲ 13 ਲੋਕਾਂ ਦੀ ਮੌਤ

ਪਾਕਿਸਤਾਨ ਵਿੱਚ ਇਕ ਯਾਤਰੀ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ। ਹੈਦਰਾਬਾਦ ਤੋਂ ਕਰਾਚੀ ਜਾ ਰਹੀ ਇਹ ਤੇਜ਼ ਰਫਤਾਰ ਵੈਨ ਸੜਕ ਤੋਂ ਫਿਸਲ ਗਈ ਅਤੇ ਇਸ ਵਿੱਚ ਅੱਗ ਲੱਗ ਗਈ। ਇਹ ਹਾਦਸਾ ਨੂਰਿਆਬਾਦ ਇਲਾਕੇ ਕੋਲ ਵਾਪਰਿਆ। ਐਡੀਸ਼ਨਲ ਇੰਸਪੈਕਟਰ ਜਨਰਲ ਡਾ.ਆਫਤਾਬ ਪਠਾਨ ਨੇ ਮੀਡੀਆ ਨੂੰ ਦੱਸਿਆ ਵੈਨ ‘ਚ […]

pakistan-govt-lays-artificial-turf-in-kartarpur-sahib

Pakistan News: ਪਾਕਿਸਤਾਨ ਸਰਕਾਰ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੇ 16000 ਫੁੱਟ ਏਰੀਏ ਵਿੱਚ ਲਗਵਾਇਆ ਆਰਟੀਫਿਸ਼ੀਅਲ ਘਾਹ

Pakistan News: ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵਿਚ 16 ਹਜ਼ਾਰ ਫੁੱਟ ਆਰਟੀਫਿਸ਼ੀਅਲ ਘਾਹ ਲਗਵਾਇਆ ਹੈ ਤਾਂਕਿ ਗਰਮੀ ਵਿਚ ਨੰਗੇ ਪੈਰ ਤੁਰਨ ਵਿਚ ਸ਼ਰਧਾਲੂਆਂ ਨੂੰ ਸੁਵਿਧਾ ਹੋ ਸਕੇ। ਉਕਤ ਜਾਣਕਾਰੀ ਸੋਮਵਾਰ ਨੂੰ ਇਕ ਚੋਟੀ ਦੇ ਅਧਿਕਾਰੀ ਨੇ ਦਿੱਤੀ।ਕੋਵਿਡ-19 ਮਹਾਮਾਰੀ ਦੇ ਕਾਰਣ 3 ਮਹੀਨੇ ਤੱਕ ਬੰਦ ਗੁਰੁਆਰਾ ਸਾਹਿਬ ਨੂੰ 29 ਜੂਨ ਨੂੰ ਖੋਲ੍ਹੇ ਜਾਣ […]

pakistan-plane-crashes-in-residential-area

Pakistan News: ਪਾਕਿਸਤਾਨ ਵਿੱਚ ਜਹਾਜ਼ ਹੋਇਆ ਕਰੈਸ, ਹਾਦਸੇ ਵਿੱਚ 57 ਲੋਕਾਂ ਦੀ ਮੌਤ

Pakistan News: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀ.ਆਈ.ਏ.) ਦਾ ਇਕ ਯਾਤਰੀ ਜਹਾਜ਼ ਸ਼ੁੱਕਰਵਾਰ ਨੂੰ ਇਥੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਘੱਟ ਤੋਂ ਘੱਟ 57 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਜਹਾਜ਼ ਵਿਚ 99 ਲੋਕ ਸਵਾਰ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। […]

attack-in-kabul-on-sikh-community

Attack in Kabul: ਕਾਬੁਲ ਵਿੱਚ ਬੰਦੂਕਧਾਰੀਆਂ ਨੇ ਗੁਰਦੁਆਰੇ ਵਿੱਚ ਦਾਖਲ ਹੋ ਕੇ ਕੀਤਾ ਹਮਲਾ, 11 ਲੋਕਾਂ ਦੀ ਮੌਤ `

Attack in Kabul: ਬੁੱਧਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ‘ਚ ਦਾਖਲ ਹੋ ਕੇ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ ਨਾਲ ਘੱਟੋ-ਘੱਟ 11 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਉਂਝ ਅਜੇ ਤੱਕ ਚਾਰ ਮੌਤਾਂ ਦੀ ਹੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ ਇੱਕ ਸਿੱਖ ਸੰਸਦ ਮੈਂਬਰ ਨੇ ਦਿੱਤੀ ਹੈ। ਇਹ ਵੀ ਪੜ੍ਹੋ: […]

70-hindu-families-from-pakistan-do-not-want-to-go-back

Pakistan ਤੋਂ ਆਏ 70 ਹਿੰਦੂ ਪਰਿਵਾਰ ਨਹੀਂ ਜਾਣਾ ਚਾਹੁੰਦੇ ਵਾਪਸ, ਜਬਰਦਸ਼ਤ ਕੀਤਾ ਜਾਂਦਾ ਹੈ ਧਰਮ ਪਰਿਵਰਤਨ

ਭਾਰਤ ਸਰਕਾਰ ਵੱਲੋਂ ਹਿੰਦੂ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਦੇ ਐਲਾਨ ਤੋਂ ਬਾਅਦ, ਹਿੰਦੂ ਪਰਿਵਾਰਾਂ ਨੂੰ Pakistan ਤੋਂ India ਪਰਵਾਸ ਕਰਨ ਦੀ ਪ੍ਰਕਿਰਿਆ ਜਾਰੀ ਹੈ। ਸੋਮਵਾਰ ਨੂੰ Pakistan ਤੋਂ 70 ਪਰਿਵਾਰ 25 ਦਿਨਾਂ ਦੇ ਵੀਜ਼ਾ ‘ਤੇ ਅਟਾਰੀ ਸਰਹੱਦ ਰਾਹੀਂ ਸੋਮਵਾਰ ਨੂੰ India ਪਹੁੰਚੇ। ਸਰਹੱਦ ‘ਤੇ ਸਥਿਤ ਇਨ੍ਹਾਂ ਪਰਿਵਾਰਾਂ ਦੇ ਲੋਕਾਂ ਨੇ ਕਿਹਾ ਕਿ ਉਹ ਵਾਪਸ […]

abducted-of-two-more-hindu-girls-into-pakistan

Pakistan ਦੇ ਵਿੱਚ ਦੋ ਹੋਰ ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ

ਪਾਕਿਸਤਾਨ ਵਿਚ ਘੱਟ ਗਿਣਤੀਆਂ ਖ਼ਾਸਕਰ ਹਿੰਦੂ ਅਤੇ ਸਿੱਖ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਵਿਆਹ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪਾਕਿਸਤਾਨ ਵਿਚ 2 ਹੋਰ ਘੱਟ ਗਿਣਤੀ ਹਿੰਦੂ ਲੜਕੀਆਂ ਦੇ ਅਗਵਾ ਕਰਨ ਅਤੇ ਇਕ ਲੜਕੀ ਭਾਰਤੀ ਬਾਈ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਅਤੇ ਨਿਕਾਹ ਕਰਾਉਣ ਦੀਆਂ ਖ਼ਬਰਾਂ ਆਈਆਂ ਹਨ। ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ […]

muslim-attack-on-gurdwara-nankana-sahib-pakistan

ਮੁਸਲਮਾਨ ਭਾਈਚਾਰੇ ਨੇ ਕੀਤਾ Gurdwara Nankana Sahib ਤੇ ਹਮਲਾ, ਦੇਖੋ ਵੀਡੀਓ

Gurdwara Nankana Sahib Attack News: ਪਾਕਿਸਤਾਨ ਦੇ ਵਿੱਚ ਸਥਿਤ Gurdwara Nankana Sahib ਤੇ ਹੋਏ ਹਮਲੇ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਹੋ ਰਹੇ ਰੋਸ ਪ੍ਰਦਰਸ਼ਨ ਕਰਕੇ ਘੱਟ ਗਿਣਤੀ ਵਾਲੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮੁਸਲਿਮ ਭਾਈਚਾਰੇ ਦੇ ਵੱਲੋਂ ਬੀਤੇ ਦਿਨ ਇਕੱਠੇ ਹੋ ਕੇ Gurdwara Nankana Sahib ਤੇ ਪੱਥਰਾਂ ਦੇ ਨਾਲ ਹਮਲਾ ਕੀਤਾ […]

20-people-death-due-to-lighting-in-pakistan

ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ, ਹਾਈ ਅਲਰਟ ਜਾਰੀ

ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ 20 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਸੈਂਕੜੇ ਜਾਨਵਰਾਂ ਦੀ ਵੀ ਮੌਤ ਹੋਈ ਹੈ। ਅਸਮਾਨੀ ਬਿਜਲੀ ਅਤੇ ਤੇਜ਼ ਮੀਂਹ ਦੇ ਨਾਲ ਦਿਹਾਤੀ ਇਲਾਕਿਆਂ ਦੇ ਵਿੱਚ ਅਗਲੇ 24 ਘੰਟੇ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ […]

1303-pilgrims-leave-for-shri-kartarpur-sahib

ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਪੰਜਾਬ ਤੋਂ ਰਵਾਨਾ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਪੰਜਾਬ ਤੋਂ ਅੱਜ 1303 ਸ਼ਰਧਾਲੂਆਂ ਦਾ ਜੱਥਾ ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਪਾਕਿਸਤਾਨ ਦੇ ਲਈ ਰਵਾਨਾ ਕੀਤਾ ਗਿਆ ਹੈ। ਇਸ ਜਥੇ ਦੀ ਅਗਵਾਈ ਦੇ ਲਈ ਕੁਲਬੀਰ ਸਿੰਘ ਬੂਹ ਨੂੰ ਲੀਡਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ […]

kartarpur-sahib-corridor

9 ਨਵੰਬਰ ਨੂੰ ਹੋਵੇਗਾ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ: ਪਾਕਿਸਤਾਨ

ਪਾਕਿਸਤਾਨ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ ਤਿਆਰੀਆਂ ਪੂਰੀ ਤਰਾਂ ਮੁਕੰਮਲ ਹੋ ਚੁੱਕੀਆਂ ਹਨ। ਪਾਕਿਸਤਾਨ ਨੇ 9 ਨਵੰਬਰ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਸਮਾਰੋਹ ਰੱਖਿਆ ਗਿਆ ਹੈ। ਸ਼੍ਰੀ ਕਰਤਾਰਪੁਰ ਸਾਹਿਬ ਵਿਖੇ 12 ਨਵੰਬਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਭਾਰਤ […]