NCRB ਦੀ ਰਿਪੋਰਟ ਅਨੁਸਾਰ ਅਪਰਾਧਾਂ ਦੇ ਮਾਮਲੇ ਵਿੱਚ ਦਿੱਲੀ ਪਹਿਲੇ ਸਥਾਨ ਤੇ

NCRB-report-of-crime

NCRB (ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ) ਨੇ ਵਰਤਮਾਨ ਵਿੱਚ ਹੋ ਰਹੇ ਅਪਰਾਧਾਂ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕੀਤੀ ਹੈ। NCRB (ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ) ਦੀ ਨਵੀ ਰਿਪੋਰਟ ਦੇ ਅੰਕੜੇ ਦੇ ਅਨੁਸਾਰ ਸਾਲ 2017 ਦੇ ਵਿੱਚ ਦਿੱਲੀ ਦੇ ਅੰਦਰ ਸੰਗੀਨ ਅਪਰਾਧਾਂ ਦੇ 50 ਲੱਖ ਤੋਂ ਵੀ ਜਿਆਦਾ ਮਾਮਲੇ ਦਰਜ ਕੀਤੇ ਗਏ ਸਨ। NCRB (ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ) ਦੀ ਰਿਪੋਰਟ ਦੇ ਅਨੁਸਾਰ ਸਾਲ 2016 ਦੇ ਵਿੱਚ ਦਿੱਲੀ ਦੇ ਅੰਦਰ ਸੰਗੀਨ ਅਪਰਾਧਾਂ ਦੀਆਂ 48 ਲੱਖ ਐੱਫ.ਆਈ.ਆਰ.ਦਰਜ ਕੀਤੀਆਂ ਗਈਆਂ ਸਨ।

2016 ਵਿੱਚ ਦਰਜ ਹੋਈਆਂ ਐੱਫ.ਆਈ.ਆਰ. ਦੀ ਤੁਲਨਾ ‘ਚ 2017 ਵਿੱਚ ਹੋਏ ਅਪਰਾਧਾਂ ਦੇ ਵਿੱਚ 3.6 ਫੀਸਦੀ ਦਾ ਵਾਧਾ ਹੋਇਆ। ਮਿਲੀ ਜਾਣਕਾਰੀ ਅਨੁਸਾਰ ਕਰੀਬ ਇੱਕ ਸਾਲ ਦੀ ਦੇਰੀ ਤੋਂ ਬਾਅਦ ਸਾਲ 2017 ਲਈ ਸਾਲਾਨਾ ਅਪਰਾਧ ਦਾ ਅੰਕੜਾ ਜਾਰੀ ਕੀਤਾ ਗਿਆ ਹੈ। ਸਾਲ 2017 ‘ਚ ਕਤਲ ਮਾਮਲਿਆਂ ‘ਚ 5.9 ਫੀਸਦੀ ਦੀ ਗਿਰਾਵਟ ਆਈ। ਐੱਨ.ਸੀ.ਆਰ.ਬੀ. ਦੀ ਰਿਪੋਰਟ ਵਿੱਚ ਦਰਜ ਅੰਕੜਿਆਂ ਦੇ ਮੁਤਾਬਕ ਸਾਲ 2017 ‘ਚ ਕਤਲ ਦੇ 28653 ਮਾਮਲੇ ਦਰਜ ਕੀਤੇ ਗਏ ਜਦਕਿ ਸਾਲ 2016 ‘ਚ 30450 ਮਾਮਲੇ ਸਾਹਮਣੇ ਆਏ ਸਨ।

ਜ਼ਰੂਰ ਪੜ੍ਹੋ: ਪਾਕਿਸਤਾਨ ਵਿੱਚ ਵਾਪਰੇ ਸੜਕ ਹਾਦਸੇ ਦੇ ਵਿੱਚ 9 ਲੋਕਾਂ ਦੀ ਮੌਤ

NCRB (ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ) ਦੀ ਰਿਪੋਰਟ ਦੇ ਅਨੁਸਾਰ ਕਤਲ ਦੇ ਜ਼ਿਆਦਾਤਰ ਮਾਮਲਿਆਂ ਆ ਮੁੱਖ ਕਾਰਨ ‘ਵਿਵਾਦ’ ਦੱਸਿਆ ਜਾ ਰਿਹਾ ਹੈ। ਰਿਪੋਰਟ ਦੇ ਅਨੁਸਾਰ ਇਸ ਤੋਂ ਬਾਅਦ ‘ਦੁਸ਼ਮਣੀ’ (4660) ਅਤੇ ‘ਫਾਇਦੇ’ (2103) ਲਈ ਵੀ ਕਤਲ ਹੋਏ। NCRB (ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ) ਦੀ ਰਿਪੋਰਟ ਦੇ ਅਨੁਸਾਰ ਦਿੱਲੀ ਦੇ ਵਿੱਚ ਸਾਲ 2017 ਵਿੱਚ ਹੋਏ ਅਗਵਾ ਦੇ ਮਾਮਲਿਆਂ ‘ਚ 9% ਦਾ ਵਾਧਾ ਦਰਜ ਕੀਤਾ ਗਿਆ। ਉਸ ਤੋਂ ਪਿਛਲੇ ਸਾਲ 88008 ਮਾਮਲੇ ਦਰਜ ਕੀਤੇ ਗਏ ਸੀ ਜਦਕਿ 2017 ‘ਚ ਅਗਵਾ ਦੇ 95893 ਮਾਮਲੇ ਦਰਜ ਕੀਤੇ ਗਏ ਸੀ।