Weather Updates: ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਵਿੱਚ ‘ਅਮਫਾਨ’ਮਚਾ ਸਕਦਾ ਭਾਰੀ ਤਬਾਹੀ

risk-of-hurricane-amphan-in-punjab

ਬੰਗਾਲ ਦੀ ਖਾੜੀ ‘ਚ ਉੱਠਿਆ ਚੱਕਰਵਾਤੀ ਤੂਫਾਨ ‘ਅਮਫਾਨ’ ਪੱਛਮੀ ਬੰਗਾਲ, ਬੰਗਲਾਦੇਸ਼ ਤੇ ਓਡੀਸ਼ਾ ਦੇ ਨਾਲ-ਨਾਲ ਹੋਰਨਾਂ ਸੂਬਿਆਂ ਲਈ ਵੀ ਖਤਰਾ ਬਣਦਾ ਦਿਖਾਈ ਦੇ ਰਿਹਾ ਹੈ। ਮੌਸਮ ਵਿਭਾਗ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਹ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ‘ਚ ਵੀ ਦਸਤਕ ਦੇ ਸਕਦਾ ਹੈ। 21 ਮਈ ਤੋਂ ਬਾਅਦ ਚੱਕਰਵਾਤੀ ਤੂਫਾਨ ਦੇ ਆਉਣ ਦੀ ਪੂਰੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Lockdown in Punjab: ਪੰਜਾਬ ਵਿੱਚ ਅੱਜ ਤੋਂ ਸ਼ੁਰੂ ਹਨ ਪ੍ਰਾਈਵੇਟ ਬੱਸਾਂ ਦੀਆਂ ਸੇਵਾਵਾਂ, ਲਾਗੂ ਹੋਣਗੀਆਂ ਇਹ ਸ਼ਰਤਾਂ

ਮੌਸਮ ਵਿਭਾਗ ਅਨੁਸਾਰ ਤੂਫਾਨ ਦੌਰਾਨ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਵਾਵਾਂ ਦੀ ਗਤੀ 40 ਤੋਂ 45 ਕਿਲੋਮੀਟਰ ਹੋ ਸਕਦੀ ਹੈ। ਮੌਸਮ ਵਿਭਾਗ ਵੀ ਅਲਰਟ ਦੇ ਮੋਡ ‘ਤੇ ਹੈ ਅਤੇ ਹਰ ਸਥਿਤੀ ‘ਤੇ ਪਲ-ਪਲ ਦੀ ਨਜ਼ਰ ਰੱਖ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਪੱਛਮੀ ਗੜਬੜ ਸਰਗਰਮ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ