Lockdown in Punjab: ਪੰਜਾਬ ਵਿੱਚ ਅੱਜ ਤੋਂ ਸ਼ੁਰੂ ਹਨ ਪ੍ਰਾਈਵੇਟ ਬੱਸਾਂ ਦੀਆਂ ਸੇਵਾਵਾਂ, ਲਾਗੂ ਹੋਣਗੀਆਂ ਇਹ ਸ਼ਰਤਾਂ

buses-start-in-punjab-from-today

Lockdown in Punjab: ਸੂਬੇ ‘ਚ ਲੌਕਡਾਊਨ ਕਾਰਨ ਲੋਕਾਂ ਜਿੱਥੇ ਸੀ, ਉੱਥੇ ਹੀ ਫਸ ਗਏ। ਇਸ ਦਰਮਿਆਨ ਲੋਕ ਇਹ ਹੀ ਇੰਤਜ਼ਾਰ ਕਰ ਰਹੇ ਸੀ ਕਦੋਂ ਬਸਾਂ ਤੇ ਟ੍ਰੇਨਾਂ ਚੱਲਣ ਤੇ ਉਹ ਆਪਣੇ ਘਰਾਂ ਨੂੰ ਜਾਣ। ਸਰੀਰਕ ਦੂਰੀ ਨੂੰ ਧਿਆਨ ‘ਚ ਰੱਖਦਿਆਂ, ਪੰਜਾਬ ਸਰਕਾਰ ਨੇ ਅੱਧੇ ਯਾਤਰੀਆਂ ਨੂੰ ਬੱਸਾਂ ‘ਚ ਬਿਠਾਉਣ ਦਾ ਫੈਸਲਾ ਕੀਤਾ ਹੈ। ਯਾਤਰੀਆਂ ਦੀ ਗਿਣਤੀ ਘਟਣ ਕਾਰਨ ਸਰਕਾਰ ਵਿੱਤੀ ਬੋਝ ਸਹਿਣ ਜਾ ਰਹੀ ਹੈ, ਇਸ ਲਈ ਟਰਾਂਸਪੋਰਟ ਵਿਭਾਗ ਨੇ ਮੁੱਖ ਮੰਤਰੀ ਨੂੰ ਪ੍ਰਸਤਾਵ ਦਿੱਤਾ ਸੀ ਕਿ ਕਿਰਾਇਆ ਵਧਾਇਆ ਜਾਵੇ ਪਰ ਫਿਲਹਾਲ ਕਿਰਾਇਆ ਨਹੀਂ ਵਧੇਗਾ।

ਇਨ੍ਹਾਂ ਸ਼ਰਤਾਂ ਨਾਲ ਚੱਲਣਗੀਆਂ ਬੱਸਾਂ:

– ਨਵੇਂ ਨਿਯਮ ਅਨੁਸਾਰ ਅੱਧੇ ਯਾਤਰੀਆਂ ਨੂੰ ਹੀ ਜਗ੍ਹਾ ਦਿੱਤੀ ਜਾ ਸਕਦੀ ਹੈ।

– ਬੱਸ ਇਕ ਯਾਤਰੀ ਨੂੰ ਇਕ ਸਟੇਸ਼ਨ ਤੋਂ ਦੂਜੇ ਸਟੇਸ਼ਨ ‘ਤੇ ਲੈ ਜਾਵੇਗੀ। ਯਾਨੀ ਨਾ ਤਾਂ ਸਵਾਰੀ ਨੂੰ ਰਸਤੇ ‘ਚ ਉਤਾਰਿਆ ਜਾਏਗਾ ਤੇ ਨਾ ਹੀ ਚੜ੍ਹਾਇਆ ਜਾਵੇਗਾ।

– ਯਾਤਰੀਆਂ ਨੂੰ ਬੱਸ ਅੱਡੇ ‘ਤੇ ਹੀ ਚੜ੍ਹਨਾ ਤੇ ਉਤਰਨਾ ਪਏਗਾ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ।

– ਸਵੇਰੇ ਸੱਤ ਵਜੇ ਚੱਲਣ ਵਾਲੀ ਬੱਸ ਨੂੰ ਸ਼ਾਮ ਸੱਤ ਵਜੇ ਤੱਕ ਵਾਪਸ ਆਉਣਾ ਪਏਗਾ।

– ਬੱਸਾਂ ਨੂੰ ਅੰਦਰੋਂ ਸੈਨੀਟਾਈਜ਼ ਕੀਤਾ ਜਾਵੇਗਾ। ਬੱਸ ਸਟੈਂਡ ਵਿਖੇ ਸਰਕਲ ਬਣਾਏ ਜਾਣਗੇ।

– ਡਰਾਈਵਰ ਤੇ ਯਾਤਰੀ ਵਿਚਾਲੇ ਇਕ ਡਿਵਾਈਡਰ ਹੋਣਾ ਜ਼ਰੂਰੀ ਹੋਵੇਗਾ।

– ਯਾਤਰੀਆਂ ਨੂੰ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਜੇ ਕੋਈ ਮਾਸਕ ਨਹੀਂ ਹੈ, ਤਾਂ ਮਾਸਕ ਕਾਉਂਟਰ ‘ਚ ਦਸ ਰੁਪਏ ‘ਚ ਮਿਲੇਗਾ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ