Corona in Punjab: ਪੰਜਾਬ ਵਿੱਚ Corona ਕਾਰਨ ਹੋਈ ਇਕ ਹੋਰ ਮਰੀਜ਼ ਦੀ ਮੌਤ, ਮੌਤ ਦਾ ਅੰਕੜਾ ਪੁੱਜਿਆ 39

Corona in Punjab

Corona in Punjab: ਪੰਜਾਬ ‘ਚ Coronavirus ਨਾਲ ਮ੍ਰਿਤਕਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਅੱਜ ਜਲੰਧਰ ‘ਚ ਕੋਵਿਡ-19 ਨਾਲ 7ਵੀਂ ਜਦਕਿ ਸੂਬੇ ‘ਚ 39ਵੀਂ ਮੌਤ ਹੋਈ। ਦੱਸ ਦਈਏ ਕਿ ਮ੍ਰਿਤਕਾ ਨੇ ਜਲੰਧਰ ਦੇ ਸਿਵਲ ਹਸਪਤਾਲ ‘ਚ ਆਖਰੀ ਸਾਹ ਲਏ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਨਾਂ ਸੰਤੋਸ਼ ਕੁਮਾਰੀ (69) ਹੈ, ਜੋ ਪਹਿਲਾਂ ਕਿਡਨੀ ਦੇ ਬਿਮਾਰੀ ਨਾਲ ਪੀੜਤ ਸੀ।

ਇਹ ਵੀ ਪੜ੍ਹੋ: Corona in Punjab: ਪੰਜਾਬ ਵਿੱਚ ਦਿਨੋਂ ਦਿਨ ਘੱਟ ਰਿਹਾ ਹੈ Corona ਦਾ ਕਹਿਰ, ਹੁਸ਼ਿਆਰਪੁਰ ਦੇ ਵਿਅਕਤੀ ਨੇ ਦਿੱਤੀ Corona ਨੂੰ ਮਾਤ

ਪੰਜਾਬ ਵਿਚ ਕੋਰੋਨਾਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪੌਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਕੁੱਝ ਰਾਹਤ ਭਰੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਸੂਬੇ ‘ਚ ਜਿੱਥੇ ਮ੍ਰਿਤਕਾਂ ਦਾ ਅੰਕੜਾ 39 ਤੱਕ ਪਹੁੰਚ ਗਿਆ ਹੈ। ਉੱਥੇ ਹੀ 1642 ਕੋਰੋਨਾ ਦੇ ਮਰੀਜ਼ ਇਸ ਮਹਾਮਾਰੀ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।