Patiala Rape News: ਪਟਿਆਲਾ ਵਿੱਚ ਇਨਸ਼ਾਨੀਅਤ ਹੋਈ ਸ਼ਰਮਸਾਰ, 10 ਸਾਲਾਂ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

rape-with-an-innocent-child-in-patiala
Patiala Rape News: ਸ਼ਹਿਰ ਦੀ ਸੰਜੇ ਕਾਲੋਨੀ ‘ਚ ਕਿਰਾਏ ‘ਤੇ ਰਹਿਣ ਵਾਲੇ ਇਕ ਵਿਅਕਤੀ ਨੇ 10 ਸਾਲਾ ਬੱਚੀ ਨੂੰ ਘਰ ਬੁਲਾ ਕੇ ਹੈਵਾਨੀਅਤ ਦਾ ਸ਼ਿਕਾਰ ਬਣਾਉਂਦਿਆਂ ਉਸ ਨਾਲ ਜਬਰ-ਜ਼ਨਾਹ ਕੀਤਾ। ਥਾਣਾ ਸਬਜ਼ੀ ਮੰਡੀ ਦੀ ਪੁਲਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਗੁਲਾਬ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਕਿਰਾਏਦਾਰ ਸੰਜੇ ਕਾਲੋਨੀ ਖਿਲਾਫ 376 ਆਈ. ਪੀ. ਸੀ. ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: Patiala Suicide News: ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਪਟਿਆਲਾ ਦੇ 22 ਸਾਲਾਂ ਨੌਜਵਾਨ ਨੇ ਕੀਤੀ ਆਤਮ-ਹੱਤਿਆ

ਬੱਚੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਕੰਮ ‘ਤੇ ਚਲੀ ਗਈ ਅਤੇ ਘਰ ‘ਚ ਆਪਣੀ ਮਾਤਾ ਨੂੰ ਬੱਚਿਆਂ ਦਾ ਧਿਆਨ ਰੱਖਣ ਲਈ ਕਹਿ ਗਈ। ਉਕਤ ਵਿਅਕਤੀ ਉਸ ਦੀ 10 ਸਾਲਾ ਬੱਚੀ ਬਹਾਨੇ ਨਾਲ ਬੁਲਾ ਲਿਆ ਅਤੇ ਕਮਰੇ ਦੇ ਅੰਦਰ ਲੈ ਗਿਆ। ਜਿਥੇ ਉਸ ਨੇ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਅਤੇ ਕਿਸੇ ਨੂੰ ਕੁਝ ਵੀ ਦੱਸਣ ਦੀ ਸੂਰਤ ‘ਚ ਉਸ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਵਲੋਂ ਗੁਲਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

Patiala News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ