Corona Outbreak in Punjab: Corona ਨੇ ਪੰਜਾਬ ਵਿੱਚ ਪਸਾਰੇ ਆਪਣੇ ਪੈਰ, ਜਲੰਧਰ ਵਿੱਚ ਇੱਕ ਹੋਰ ਪੋਜ਼ੀਟਿਵ ਕੇਸ ਆਇਆ ਸਾਹਮਣੇ

coronavirus-one-more-positive-patient-in-jalandhar

Corona Outbreak in Punjab: ਪੰਜਾਬ ‘ਚ Coronavirus ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹੁਣ ਫਿਰ ਜਲੰਧਰ ‘ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਪਾਜ਼ੀਟਿਵ ਕੇਸ ਪਾਇਆ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ‘ਚ ਦਾਖਲ ਨਿਜ਼ਾਤਮ ਨਗਰ ਵਾਸੀ ਨੌਜਵਾਨ ਰਵੀ ਛਾਬੜਾ ਦਾ Coronavirus ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨੌਜਵਾਨ ਦੀ ਮਾਤਾ ਦਾ ਪਹਿਲਾਂ ਹੀ ਕੋਰੋਨਾ ਟੈਸਟ ਪਾਜ਼ੀਟਿਵ ਆ ਚੁੱਕਾ ਹੈ।

ਇਹ ਵੀ ਪੜ੍ਹੋ: Corona in Punjab: ਪੰਜਾਬ ਵਿੱਚ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ

Corona ਪੀੜਤ ਔਰਤ ਦੇ ਬੇਟੇ ਦਾ ਕੇਸ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਜਲੰਧਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 7 ਤੱਕ ਪਹੁੰਚੀ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ 101 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤਕ ਦੇ ਅੰਕੜਿਆਂ ਮੁਤਾਬਕ ਮੋਹਾਲੀ ‘ਚ ਸਭ ਤੋਂ ਵੱਧ Corona ਦੇ 26 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਵਾਂਸ਼ਹਿਰ ਦੇ 19, ਹੁਸ਼ਿਆਰਪੁਰ ਦੇ 07, ਜਲੰਧਰ ਦੇ 07, ਲੁਧਿਆਣਾ 06, ਅੰਮ੍ਰਿਤਸਰ ‘ਚ 10, ਪਟਿਆਲਾ, ਫਰੀਦਕੋਟ 2 ਬਰਨਾਲਾ-ਕਪੂਰਥਲਾ ਦਾ 1-1 ਅਤੇ ਮੋਗਾ ਦੇ 4 ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਰੋਪੜ ‘ਚ Corona ਦੇ 03, ਮਾਨਸਾ ‘ਚ 05, ਪਠਾਨਕੋਟ ‘ਚ 07, ਫਤਿਹਗੜ੍ਹ ਸਾਹਿਬ ਦੇ 02 ਕੇਸ ਸਾਹਮਣੇ ਆ ਚੁੱਕੇ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ