Corona in America: ਅਮਰੀਕਾ ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ 2000 ਮੌਤਾਂ

coronavirus-outbreak-in-america
Corona in America: ਦੁਨੀਆ ਭਰ ਵਿਚ Coronavirus ਕਹਿਰ ਵਰ੍ਹਾ ਰਿਹਾ ਹੈ ਪਰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਇਸ ਦਾ ਗੜ੍ਹ ਬਣਦਾ ਜਾ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ ਤਕਰੀਬਨ 2000 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਦੇਸ਼ ਮੌਤਾਂ ਦੀ ਗਿਣਤੀ ਵਧ ਕੇ 12,844 ਹੋ ਗਈ ਹੈ ਤੇ ਇਸ ਨਾਲ ਦੇਸ਼ ਦੀ ਸਰਕਾਰ ਦੀ ਚਿੰਤਾ ਵਿਚ ਖਾਸਾ ਵਾਧਾ ਕਰ ਦਿੱਤਾ ਹੈ।

coronavirus-outbreak-in-america

ਦੱਸਣਯੋਗ ਹੈ ਕਿ ਇਸ ਮਹਾਮਾਰੀ ਕਾਰਣ ਹੁਣ ਤੱਕ ਸਭ ਤੋਂ ਵਧੇਰੇ ਮੌਤਾਂ ਇਟਲੀ ਵਿਚ (17,127) ਤੇ ਸਪੇਨ 14,045 ਮੌਤਾਂ ਨਾਲ ਦੂਸਰੇ ਨੰਬਰ ‘ਤੇ ਹੈ। ਸੰਯੁਕਤ ਰਾਜ ਅਮਰੀਕਾ ਇਸ ਵੇਲੇ ਇਸ ਜਾਨਲੇਵਾ ਬੀਮਾਰੀ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਦੇ ਸੂਬੇ ਨਿਊਯਾਰਕ ਵਿਚ 24 ਘੰਟਿਆਂ ਦੌਰਾਨ 731 ਨਵੀਂਆਂ ਮੌਤਾਂ ਹੋਈਆਂ ਹਨ। ਅਮਰੀਕਾ ਦੇ ਇਕੱਲੇ ਇਸੇ ਸ਼ਹਿਰ ਵਿਚ ਹੁਣ ਤੱਕ 5,489 ਮੌਤਾਂ ਇਸ Coronavirus ਕਾਰਨ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: Corona in Canada: ਕੈਨੇਡਾ ਦੇ ਵਿਚ Corona ਦਾ ਕਹਿਰ, Corona ਦੇ ਪੋਜ਼ੀਟਿਵ ਕੇਸਾਂ ਦੀ ਗਿਣਤੀ 18000 ਦੇ ਨੇੜ੍ਹੇ

ਇਥੇ ਦੱਸਣਯੋਗ ਹੈ ਕਿ ਅਮਰੀਕਾ ਵਿਚ ਨਿਊਯਾਰਕ ਸੂਬਾ ਇਸ ਬੀਮਾਰੀ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੈ ਤੇ ਇਸ ਦੇ ਨਿਊਯਾਰਕ ਸਿਟੀ ਵਿਚ ਹੁਣ ਤੱਕ 74,601 ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਨਿਊਯਾਰਕ ਸੂਬੇ ਵਿਚ ਹੁਣ ਤੱਕ Coronavirus ਦੇ 1,39,875 ਮਾਮਲੇ ਸਾਹਮਣੇ ਆ ਚੁੱਕੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ