Corona in Punjab: ਪੰਜਾਬ ਵਿੱਚ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ

corona-cases-jumps-upto-101-in-punjab

Corona in Punjab: ਪੰਜਾਬ ਵਿੱਚ ਅਚਾਨਕ Coronavirus ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਕੱਲ੍ਹ ਇੱਕੋ ਦਿਨ Coronavirus ਦੇ 20 ਪੌਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸੂਬੇ ‘ਚ ਦਹਿਸ਼ਤ ਦਾ ਮਾਹੌਲ ਹੈ। ਅੱਜ ਦੋ ਹੋਰ ਕੇਸ ਸਾਹਮਣੇ ਆਏ ਹਨ। ਇਸ ਨਾਲ ਮਰੀਜ਼ਾਂ ਦੀ ਗਿਣਤੀ 101 ਹੋ ਗਈ ਹੈ। 7 ਮਾਰਚ ਨੂੰ ਪਹਿਲਾ ਕੇਸ ਸਾਹਮਣੇ ਆਉਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਕਿ ਮੰਗਲਵਾਰ ਨੂੰ ਇੱਕ ਦਿਨ ‘ਚ ਹੀ 20 ਮਾਮਲੇ ਸਾਹਮਣੇ ਆਏ ਹੋਣ। ਅੱਜ ਜਲੰਧਰ ਤੇ ਫਰੀਦਕੋਟ ਤੋਂ ਦੋ ਨਵੇਂ ਕੇਸ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਇਨਸ਼ਾਨੀਅਤ ਸ਼ਰਮਸਾਰ: Corona ਨਾਲ ਹੋਈ ਵਿਅਕਤੀ ਦੀ ਮੌਤ, ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ

ਇਸ ਨਾਲ ਰਾਜ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 101 ਹੋ ਗਈ ਹੈ। ਇਨ੍ਹਾਂ ਵਿੱਚੋਂ 14 ਲੋਕ ਠੀਕ ਹੋ ਚੁੱਕੇ ਹਨ। ਅੱਧੇ ਇਲਾਜ ਵਾਲੇ ਮਰੀਜ਼ ਨਵਾਂਸ਼ਹਿਰ ਦੇ ਹਨ। ਹੁਣ ਤੱਕ ਅੱਠ ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਇਸ ਵੇਲੇ ਵੱਖ ਵੱਖ ਹਸਪਤਾਲਾਂ ਵਿੱਚ 77 ਮਰੀਜ਼ ਦਾਖਲ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ