Corona in Punjab: ਪੰਜਾਬ ਵਿੱਚ ਚੱਲ ਰਹੀਆਂ ਸਰਕਾਰੀ ਬੱਸਾਂ ਵਿੱਚ ਨਹੀਂ ਕੋਰੋਨਾ ਦਾ ਖੌਫ

amid-corona-prtc-buses-fully-packed-with-passengers

Corona in Punjab: ਇੱਕ ਪਾਸੇ ਕੋਰੋਨਾਵਾਇਰਸ ਕਾਲ ਦੌਰਾਨ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਉਧਰ ਦੂਜੇ ਪਾਸੇ ਪੀਆਰਟੀਸੀ ਬੱਸਾਂ ਹੀ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੀਆਂ ਹਨ। ਹਾਲਾਂਕਿ ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਬੱਸਾਂ ਨੂੰ ਪੂਰੀ ਸਮਰੱਥਾ ਨਾਲ ਚੱਲਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਕਈ ਥਾਈਂ ਵੇਖਣ ਨੂੰ ਮਿਲਿਆ ਹੈ ਕਿ ਪੀਆਰਟੀਸੀ ਦੀਆਂ ਹੀ ਬੱਸਾਂ ‘ਚ ਲੋਕ ਨੱਕੋ-ਨੱਕ ਭਰੇ ਹੋਏ ਹਨ।

ਇਹ ਵੀ ਪੜੋ: Jalandhar News: ਨੌਜਵਾਨ ਮਨਸਿਮਰਨ ਸਿੰਘ ਨੇ ਗੁਰੂ ਨਾਨਕ ਮੋਦੀਖਾਨਾ ਦੀ ਤਰਜ ਤੇ ਜਲੰਧਰ ਵਿੱਚ ਮੈਡੀਕਲ ਸਟੋਰ ਖੋਲਣ ਦਾ ਕੀਤਾ ਐਲਾਨ

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਸੂਬੇ ਅੰਦਰ ਲੌਕਡਾਊਨ ‘ਚ ਢਿੱਲ ਦੇਣ ਤੋਂ ਬਾਅਦ ਬੱਸਾਂ ਨੂੰ 50 ਫੀਸਦ ਸਮਰੱਥਾ ਨਾਲ ਚਲਾਇਆ ਸੀ। ਇਸ ਤੋਂ ਬਾਅਦ ਹਾਲਾਤ ‘ਚ ਥੋੜ੍ਹਾ ਸੁਧਾਰ ਵੇਖਦੇ ਹੋਏ ਇਨ੍ਹਾਂ ਬੱਸਾਂ ਨੂੰ ਪੂਰੀ ਸਮਰੱਥਾ ਨਾਲ ਚੱਲਣ ਦੀ ਇਜਾਜ਼ਤ ਦੇ ਦਿੱਤੀ ਗਈ।

ਜਲੰਧਰ ਕੋਰੋਨਾਵਾਇਰਸ ਹੌਟਸਪੋਟ ਬਣਿਆ ਹੋਇਆ ਹੈ। ਇਸ ਲਈ ਇਥੇ ਵੇਧਰੇ ਸਾਵਧਾਨੀ ਦੀ ਲੋੜ ਹੈ ਪਰ ਜਲੰਧਰ-ਕਪੂਰਥਲਾ ਰੂਟ ਤੇ ਪੀਆਰਟੀਸੀ ਦੀਆਂ ਹੀ ਕੁਝ ਬੱਸਾਂ ‘ਚ ਬਿਨ੍ਹਾਂ ਕਿਸੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖੇ ਸਵਾਰੀਆਂ ਨੂੰ ਬੱਸ ਅੰਦਰ ਨੱਕੋ ਨੱਕ ਭਰਿਆ ਜਾ ਰਿਹਾ ਹੈ। ਜਲੰਧਰ ‘ਚ ਬੀਤੇ ਕੱਲ 34 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ 1048 ਕੁੱਲ੍ਹ ਸੰਕਰਮਿਤ ਮਰੀਜ਼ ਹਨ ਜਿਸ ਵਿੱਚੋਂ 350 ਐਕਟਿਵ ਮਰੀਜ਼ ਹਨ।ਇਥੇ 22 ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਚੁੱਕੀ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ