Jalandhar News: ਨੌਜਵਾਨ ਮਨਸਿਮਰਨ ਸਿੰਘ ਨੇ ਗੁਰੂ ਨਾਨਕ ਮੋਦੀਖਾਨਾ ਦੀ ਤਰਜ ਤੇ ਜਲੰਧਰ ਵਿੱਚ ਮੈਡੀਕਲ ਸਟੋਰ ਖੋਲਣ ਦਾ ਕੀਤਾ ਐਲਾਨ

modikhana-medical-store-in-jalandhar
Jalandhar News: ਲੁਧਿਆਣਾ ‘ਚ ਮੋਦੀਖਾਨਾ ਦੀ ਸ਼ੁਰੂਆਤ ਹੋਣ ਤੋਂ ਬਾਅਦ ਹੁਣ ਜਲੰਧਰ ‘ਚ ਵੀ ਮੋਦੀਖਾਨਾ ਦੀ ਤਰਜ ‘ਤੇ ਮੈਡੀਕਲ ਸਟੋਰ ਜਲਦ ਖੁੱਲਣ ਜਾ ਰਿਹਾ ਹੈ। ਲੁਧਿਆਣਾ ‘ਚ ਜਿਥੇ ਬਲਜਿੰਦਰ ਸਿੰਘ ਜਿੰਦੂ ਵਲੋਂ ਮੋਦੀਖਾਨ ਖੋਲ੍ਹ ਕੇ ਸਸਤੀਆਂ ਦਵਾਈਆਂ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ, ਉਸੇ ਤਰ੍ਹਾਂ ਹੀ ਹੁਣ ਜਲੰਧਰ ‘ਚ ਵੀ ਜਲਦ ਹੀ ਸਸਤੇ ਮੁੱਲ ‘ਤੇ ਦਵਾਈਆਂ ਮਿਲਣੀਆਂ ਸੰਭਵ ਹੋਣਗੀਆਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਲੰਧਰ ਦੇ ਨੌਜਵਾਨ ਮਨਸਿਮਰਨ ਸਿੰਘ ਮੱਕੜ ਵਲੋਂ ਕੀਤਾ ਗਿਆ ਹੈ, ਜੋ ਕਿ ਜਲੰਧਰ ‘ਚ ਮੋਦੀਖਾਨਾ ਦੀ ਤਰਜ ‘ਤੇ ਇਕ ਮੈਡੀਕਲ ਸਟੋਰ ਖੋਲ੍ਹਣ ਜਾ ਰਹੇ ਹਨ, ਜਿਥੋਂ ਜਲੰਧਰ ਵਾਸੀਆਂ ਨੂੰ ਸਸਤੀਆਂ ਤੇ ਸਹੀਂ ਮੁੱਲ ‘ਤੇ ਦਵਾਈਆਂ ਮਿਲ ਸਕਣਗੀਆਂ।

ਇਹ ਵੀ ਪੜ੍ਹੋ: Jalandhar Rape News: 60 ਸਾਲਾਂ ਬਜ਼ੁਰਗ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ, ਕੰਮ ਕਰਨ ਦੇ ਬਹਾਨੇ ਕੁੜੀ ਨਾਲ ਕੀਤਾ ਜ਼ਬਰ ਜਨਾਹ

ਹਰਸਿਮਰਨ ਨੇ ਦੱਸਿਆ ਕਿ 15 ਕੰਪਨੀਆਂ ਨਾਲ ਸਾਡੀ ਗੱਲ ਹੋ ਚੁਕੀ ਹੈ, ਜਿਨ੍ਹਾਂ ਦੇ ਬ੍ਰੈਂਡ ਦੀਆਂ ਦਵਾਈਆਂ ਅਸੀਂ ਇਥੇ ਰੱਖਾਂਗੇ। ਉਨ੍ਹਾਂ ਦੱਸਿਆ ਕਿ ਜਦੋਂ ਤੁਸੀਂ ਆਮ ਮੈਡੀਕਲ ਸਟੋਰ ‘ਤੇ ਜਾਂਦੇ ਹੋ ਤਾਂ ਉਨ੍ਹਾਂ ਕੋਲ ਵੀ ਤਕਰੀਬਨ ਇੰਨੇ ਹੀ ਬ੍ਰੈਂਡ ਹੁੰਦੇ ਹਨ ਅਤੇ ਅਸੀਂ ਸਾਰੇ ਹੀ ਰੱਖਣ ਦੀ ਕੋਸ਼ਿਸ਼ ਕਰਾਂਗੇ। ਉਸ ਦੀ ਮੈਨਜਮੈਂਟ ਲਈ ਕੁੱਝ ਨੇਕ ਕੰਪਨੀਆਂ ਅਜਿਹੀਆਂ ਹਨ, ਜਿਨ੍ਹਾਂ ਨੇ ਸਾਨੂੰ 2 ਕਰਮਚਾਰੀ ਵੀ ਸਪਾਂਸਰ ਕਰ ਦਿੱਤੇ ਹਨ ਤੇ ਉਨ੍ਹਾਂ ਦੀ ਮਹੀਨੇ ਦੀ ਤਨਖਾਹ ਦੇਣ ਦਾ ਵੀ ਭਰੋਸਾ ਦਿਵਾਇਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਸਾਰੀ ਟੀਮ ਸਾਡੇ ਨਾਲ ਜੁੜੀ ਹੋਈ ਹੈ, ਜੋ ਕਿ ਸਾਨੂੰ ਇਕ ਸੇਵਾਦਾਰ ਦੇਣਗੇ।

ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸਾਡੀ ਮੀਟਿੰਗ ਹੈ ਅਤੇ ਅਸੀਂ ਇਕ ਪੂਰੀ ਤਰ੍ਹਾਂ ਟਰੇਨਡ ਸਰਟੀਫਾਈਡ ਨਰਸ ਰੱਖਾਂਗੇ, ਜੋ ਕਿ ਇਥੇ ਹਰ ਸਮੇਂ ਡ੍ਰੈਸਿੰਗ ਵਾਸਤੇ ਲੋਕਾਂ ਨੂੰ ਇੰਜੈਕਸ਼ਨ ਲਗਾਉਣ ਵਾਸਤੇ ਹਾਜ਼ਰ ਰਹੇਗੀ ਤਾਂ ਕਿ ਕੋਈ ਵੀ ਗਲਤ ਮੈਨਜਮੈਂਟ ਨਾ ਹੋ ਸਕੇ। ਪ੍ਰਾਈਵੇਟ ਡਾਕਟਰ ਦੀ ਸਲਾਹ ਦੇ ਨਾਲ ਤੇ ਐਸ. ਐਮ. ਓ . ਦੀ ਗਾਈਡਨੈਂਸ ਦੇ ਨਾਲ ਅਸੀਂ ਰੋਜ਼ ਰਿਸਰਚ ਕਰਕੇ ਇਸ ‘ਤੇ ਅਮਲ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਥੇ ਬਿਨਾਂ ਕਿਸੇ ਫਾਇਦੇ ਦੇ ਦਵਾਈਆਂ ਵੇਚੀਆਂ ਜਾਣਗੀਆਂ। ਹਾਲਾਂਕਿ ਇਸ ਕੰਮ ਦੌਰਾਨ ਉਨ੍ਹਾਂ ਨੂੰ ਕਈ ਮੁਸੀਬਤਾਂ-ਮੁਸ਼ਕਿਲਾਂ ਆਉਣਗੀਆਂ ਜਿਨ੍ਹਾਂ ਨਾਲ ਲੜਨ ਲਈ ਉਹ ਤਿਆਰ ਹਨ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ