Bathinda News: ਬਠਿੰਡਾ ਦੇ NFL ਦੇ ਨਜ਼ਦੀਕ ਇਕ ਨੌਜਵਾਨ ਦਾ ਇੱਟਾਂ-ਰੋੜੇ ਮਾਰ ਮਾਰ ਕੇ ਕੀਤਾ ਕਤਲ

youth-murder-corpses-beasts-in-bathinda

Bathinda News: ਸ਼ੁੱਕਰਵਾਰ ਨੂੰ ਐੱਨ. ਐੱਫ. ਐੱਲ. ਦੇ ਨਜ਼ਦੀਕ ਇਕ ਨੌਜਵਾਨ ਦੇ ਸਿਰ ‘ਤੇ ਅਣਪਛਾਤੇ ਲੋਕਾਂ ਨੇ ਲੋਹੇ ਦੀ ਰਾਡ ਅਤੇ ਇੱਟਾਂ ਮਾਰ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਉਕਤ ਵਾਰਦਾਤ ‘ਚ ਇਸਤੇਮਾਲ ਕੀਤੀ ਗਈ ਰਾਡ ਅਤੇ ਇੱਟਾਂ ਬਰਾਮਦ ਕਰ ਲਈਆਂ ਹਨ ਅਤੇ ਮਾਮਲੇ ਦੀ ਗਹਿਰੀ ਨਾਲ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਦੀ ਸ਼ਨਾਖ਼ਤ ਹੋ ਗਈ ਹੈ ਪਰ ਅਜੇ ਤੱਕ ਪੁਲਸ ਨੂੰ ਹਮਲਾਵਰਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ।

ਇਹ ਵੀ ਪੜੋ: Bathinda News: ਬਠਿੰਡਾ ਤੋਂ ਸਾਹਮਣੇ ਆਈ ਮਾੜੀ ਖ਼ਬਰ, ਨਸ਼ੇ ਚ ਦੁੱਤ ਪੁੱਤ ਨੇ ਪੱਥਰ ਮਾਰ ਕੇ ਕੀਤਾ ਆਪਣੇ ਪਿਉ ਦਾ ਕਤਲ

ਸ਼ੁੱਕਰਵਾਰ ਸਵੇਰੇ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਸੂਚਨਾ ਮਿਲੀ ਸੀ ਕਿ ਐੱਨ. ਐੱਫ. ਐੱਲ. ਟਾਊਨਸ਼ਿਪ ਦੇ ਨਜ਼ਦੀਕ ਇੱਟਾਂ ਦੇ ਢੇਰ ਹੇਠ ਦੱਬੇ ਇਕ ਨੌਜਵਾਨ ਦੀ ਲਾਸ਼ ਪਈ ਹੈ ਅਤੇ ਨਜ਼ਦੀਕ ਇਕ ਸਾਈਕਲ ਖੜ੍ਹਾ ਹੈ। ਸੰਸਥਾ ਮੈਂਬਰ ਅਤੇ ਥਾਣਾ ਥਰਮਲ ਪੁਲਸ ਮੁਲਾਜ਼ਮ ਮੌਕੇ ‘ਤੇ ਪਹੁੰਚੇ। ਪੜਤਾਲ ਦੌਰਾਨ ਪਤਾ ਲੱਗਾ ਕਿ ਉਕਤ ਲਾਸ਼ ਜੋਨੀ ਕੁਮਾਰ (35) ਪੁੱਤਰ ਅਮੀ ਚੰਦ ਵਾਸੀ ਪੂਹਲਾ ਕਾਲੋਨੀ ਦੀ ਹੈ। ਜੋਨੀ ਕੁਮਾਰ ਇਕ ਸਫ਼ਾਈ ਮੁਲਾਜ਼ਮ ਸੀ ਅਤੇ ਕੁਝ ਨਿੱਜੀ ਸੰਸਥਾਨਾਂ ਤੋਂ ਇਲਾਵਾ ਇਕ ਹੱਡੀਆਂ ਦੇ ਹਸਪਤਾਲ ‘ਚ ਵੀ ਸਫ਼ਾਈ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਸਿਰ ‘ਤੇ ਲੋਹੇ ਦੀ ਰਾਡ ਅਤੇ ਇੱਟਾਂ ਦੇ ਕਈ ਵਾਰ ਕੀਤੇ ਗਏ ਸਨ ਜਿਸ ਨਾਲ ਉਸਦੀ ਖੋਪੜੀ ਪੂਰੀ ਤਰ੍ਹਾਂ ਟੁੱਟ ਗਈ ਸੀ। ਬਾਅਦ ‘ਚ ਲਾਸ਼ ਨੂੰ ਛੁਪਾਉਣ ਦੇ ਲਈ ਉਸ ‘ਤੇ ਇੱਟਾਂ ਦਾ ਢੇਰ ਲਗਾ ਦਿੱਤਾ ਸੀ। ਸੰਸਥਾ ਮੈਂਬਰਾਂ ਨੇ ਪੁਲਸ ਪੜਤਾਲ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਡੀ. ਐੱਸ. ਪੀ. ਸਿਟੀ-2 ਆਸ਼ਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਇਸ਼ਤੇਮਾਲ ਕੀਤੀ ਗਈ ਰਾਡ ਅਤੇ ਇੱਟਾਂ ਬਰਾਮਦ ਕੀਤੀਆਂ ਹਨ ਅਤੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ। ਜਲਦੀ ਹੀ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Bathinda News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ