Corona in Jalandhar: ਜਲੰਧਰ ਵਿੱਚ ਨਹੀਂ ਰੁਕ ਰਿਹਾ Corona ਕਹਿਰ, 3 ਵਿਅਕਤੀਆਂ ਦੀ ਰਿਪੋਰਟ ਆਈ Corona Positive

3-more-corona-positive-case-in-jalandhar

Corona in Jalandhar:  ਜਲੰਧਰ ’ਚ Coronavirus ਦੇ ਨਵੇਂ ਕੇਸਾਂ ਦਾ ਮਿਲਣਾ ਜਾਰੀ ਹੈ। ਬੀਤੇ ਦਿਨ ਵਿਦੇਸ਼ ਤੋਂ ਆਏ 2 ਵਿਅਕਤੀਆਂ ਸਮੇਤ 3 ਵਿਅਕਤੀਆਂ ਦੀ Corona ਰਿਪੋਰਟ ਐਤਵਾਰ ਨੂੰ ਪਾਜ਼ੇਟਿਵ ਪਾਈ ਗਈ। ਇਸ ਨਾਲ ਜ਼ਿਲੇ ’ਚ ਹੁਣ ਤੱਕ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 214 ਹੋ ਗਈ ਹੈ । ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ .ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਜਿਨ੍ਹਾਂ 3 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ ’ਚ ਸਥਾਨਕ ਕਿਲਾ ਮੁਹੱਲਾ ਦਾ ਰਹਿਣ ਵਾਲਾ 24 ਸਾਲਾ ਨੌਜਵਾਨ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਸੀ ਅਤੇ ਬਾਕੀ ਦੋ ਮਰੀਜ਼ਾਂ ’ਚੋਂ ਇਕ ਦੀ ਉਮਰ 28 ਸਾਲ ਅਤੇ ਦੂਜੇ ਦੀ 39 ਸਾਲ ਹੈ। ਇਹ ਦੋਵੇਂ ਬੀਤੇ ਦਿਨੀਂ ਵਿਦੇਸ਼ ਤੋਂ ਆਏ ਸਨ ਅਤੇ ਉਨ੍ਹਾਂ ’ਚੋਂ ਇਕ ਵਿਅਕਤੀ ਗੋਰਾਇਆ ਅਤੇ ਦੂਜਾ ਵਿਅਕਤੀ ਜਲੰਧਰ ਦੇ ਇਕ ਹੋਟਲ ’ਚ ਕੁਆਰੰਟਾਈਨ ਕੀਤਾ ਗਿਆ ਸੀ। ਵਿਭਾਗ ਨੇ ਦੋਵਾਂ ਦੇ ਸੈਂਪਲ ਚੌਕਸੀ ਦੇ ਤੌਰ ‘ਤੇ ਲਏ ਸਨ ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ