America Updates: ਗੈਰ ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਗਏ 161 ਭਾਰਤੀਆਂ ਨੂੰ ਕੀਤਾ ਜਾਵੇਗਾ ਡਿਪੋਰਟ

usa-to-deport-161-indians-this-week

America Updates: ਅਮਰੀਕਾ ਇਸ ਹਫਤੇ 161 ਭਾਰਤੀਆਂ ਨੂੰ ਡਿਪੋਰਟ ਕਰੇਗਾ, ਜਿਨ੍ਹਾਂ ਵਿਚੋਂ ਵਧੇਰੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ ਲੰਘ ਕੇ ਅਮਰੀਕਾ ਵਿਚ ਦਾਖਲ ਹੋਏ ਸਨ। ਇਕ ਚਾਰਟਡ ਜਹਾਜ਼ ਰਾਹੀਂ ਇਨ੍ਹਾਂ ਸਭ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਵਿਚ 76 ਹਰਿਆਣਾ ਦੇ, 56 ਪੰਜਾਬ, 12 ਗੁਜਰਾਤ, 5 ਉੱਤਰ ਪ੍ਰਦੇਸ਼, 4 ਮਹਾਰਾਸ਼ਟਰ ਦੇ ਹਨ। ਇਨ੍ਹਾਂ ਤੋਂ ਇਲਾਵਾ, ਕੇਰਲ, ਤਾਮਿਲਨਾਡੂ ਅਤੇ ਤਲੰਗਨਾ ਦੇ 2-2 ਅਤੇ ਆਂਧਰਾ ਪ੍ਰਦੇਸ਼ ਅਤੇ ਗੋਆ ਦਾ 1-1 ਵਿਅਕਤੀ ਹੈ।

ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਐੱਨ. ਏ. ਪੀ. ਏ.) ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਮੁਤਾਬਕ ਇਹ ਲੋਕ ਅਮਰੀਕਾ ਦੀਆਂ 95 ਜੇਲਾਂ ਵਿਚ ਬੰਦ 1,739 ਭਾਰਤੀਆਂ ਵਿਚ ਸ਼ਾਮਲ ਹਨ। ਇਨ੍ਹਾਂ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ ਸੀ। ਆਈ. ਸੀ. ਈ. ਦੀ ਰਿਪੋਰਟ ਮੁਤਾਬਕ ਅਮਰੀਕਾ ਨੇ 2018 ਵਿਚ 611 ਅਤੇ 2019 ਵਿਚ 1,616 ਭਾਰਤੀਆਂ ਨੂੰ ਵਾਪਸ ਭੇਜਿਆ ਸੀ। ਐੱਨ. ਏ. ਪੀ. ਏ. ਮੁਤਾਬਕ 161 ਲੋਕਾਂ ਵਿਚ 3 ਔਰਤਾਂ ਵੀ ਸ਼ਾਮਲ ਹਨ ਅਤੇ ਹਰਿਆਣੇ ਦਾ 19 ਸਾਲਾ ਬਾਲਗ ਵੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ