Lockdown in India: Lockdown4.0 ਦੇ ਦੌਰਾਨ ਚੱਲਣਗੀਆਂ ਸਿਰਫ ਇਹ ਸਪੈਸ਼ਲ ਟਰੇਨਾਂ ਅਤੇ ਮਾਲਗੱਡੀਆਂ

lockdown-indian-railways-special-trains-will-run

Lockdown in India: ਭਾਰਤੀ ਰੇਲ ਨੇ ਐਤਵਾਰ ਨੂੰ ਕਿਹਾ ਕਿ ਲਾਕਡਾਊਨ ਦੇ ਚੌਥੇ ਪੜਾਅ (ਲਾਕਡਾਊਨ 4.0) ਦੌਰਾਨ ਲੇਬਰ ਸਪੈਸ਼ਲ, ਹੋਰ ਵਿਸ਼ੇਸ਼ ਟਰੇਨਾਂ, ਪਾਰਸਲ ਸੇਵਾਵਾਂ ਅਤੇ ਮਾਲ ਗੱਡੀਆਂ ਚਾਲੂ ਹੋਣਗੀਆਂ। ਸਰਕਾਰ ਨੇ ਚੋਥੇ ਪੜਾਅ ਵਿਚ ਲਾਕਡਾਊਨ ਨੂੰ 31 ਮਈ ਤੱਕ ਲਈ ਵਧਾ ਦਿੱਤਾ ਹੈ। ਭਾਰਤੀ ਰੇਲ ਨੇ ਆਪਣੀਆਂ ਸਾਰੀਆਂ ਯਾਤਰੀ ਟਰੇਨਾਂ ਦੇ ਸੰਚਾਲਨ ’ਤੇ 30 ਜੂਨ ਤੱਕ ਰੋਕ ਲਗਾ ਦਿੱਤੀ ਹੈ। ਰੇਲਵੇ ਨੇ ਕਿਹਾ ਕਿ ਰੇਲ ਸੰਚਾਲਨ ਦੇ ਸਬੰਧ ’ਚ ਲਾਕਡਾਊਨ ਦੇ ਤੀਜੇ ਪੜਾਅ ਦੌਰਾਨ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਲਾਗੂ ਰਹਿਣਗੇ।

ਤੀਜਾ ਪੜਾਅ ਐਤਵਾਰ 17 ਮਈ ਤੱਕ ਲਈ ਐਲਾਨ ਕੀਤਾ ਗਿਆ ਸੀ। ਦੇਸ਼ ਵਿਚ 25 ਮਾਰਚ ਤੋਂ ਜਾਰੀ ਲਾਕਡਾਊਲ ਦੇ ਸਾਰੇ ਪੜਾਵਾਂ ਦੌਰਾਨ ਪਾਰਸਲ ਸੇਵਾ ਅਤੇ ਮਾਲ ਗੱਡੀਆਂ ਦਾ ਸੰਚਾਲਨ ਹੁੰਦਾ ਰਿਹਾ। ਉਥੇ ਹੀ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਤੱਕ ਲਿਜਾਣ ਲਈ ਰੇਲਵੇ ਨੇ ਮਈ ਤੋਂ ਲੇਬਰ ਸਪੈਸ਼ਲ ਟਰੇਨਾਂ ਚਲਾਉਣੀਆਂ ਸ਼ੁਰੂ ਕੀਤੀਆਂ। ਉਥੇ ਹੀ ਆਮ ਲੋਕਾਂ ਲਈ ਰਾਜਧਾਨੀ ਐਕਸਪ੍ਰੈਸ ਦੇ ਮਾਰਗ ’ਤੇ ਨਿਸ਼ਚਿਤ ਦਿਸ਼ਾ ਨਿਰਦੇਸ਼ਾਂ ਦੇ ਤਹਿਤ 15 ਜੋੜੀ ਟਰੇਨਾਂ ਦਾ ਸੰਚਾਲਨ ਕਰ ਰਿਹਾ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ