F/CC Meeting News: F/CC ਦੀ ਮੀਟਿੰਗ ਵਿੱਚ ਪਾਸ ਹੋਇਆ 21 ਕਰੋੜ ਦਾ ਪ੍ਰਸਤਾਵ

21-crore-proposal-passed-at-f-cc-meeting

F/CC Meeting News: ਨਗਰ ਨਿਗਮ ਦੇ F/CC Meeting ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਕੌਂਸਲਰ ਗੁਰਵਿੰਦਰ ਸਿੰਘ ਬੰਟੀ, ਕਾਰਪੋਰੇਸ਼ਨ ਕਮਿਸ਼ਨਰ ਦੀਪਾਰਵ ਲਾਕੜਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਸ਼ਹਿਰ ਦੀ ਸਫਾਈ ਲਈ 24 ਟਰੈਕਟਰ-ਟਰਾਲੀਆਂ ਕਿਰਾਏ ‘ਤੇ ਲੈਣ ਦੇ ਟੈਂਡਰ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਕਿਉਂਕਿ ਸਬੰਧਤ ਠੇਕੇਦਾਰ ਵੱਖ-ਵੱਖ ਜ਼ੋਨਾਂ ਦੇ ਠੇਕਿਆਂ ਵਿਚ ਇਕੋ ਨੰਬਰ ਦੀਆਂ ਟਰਾਲੀਆਂ ਦਿਖਾ ਰਹੇ ਸਨ।

ਇਹ ਵੀ ਪੜ੍ਹੋ: ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹਲਕੀ ਬਾਰਿਸ਼ ਦੀ ਸੰਭਾਵਨਾ

ਘਪਲੇਵਾਜੀ ਦੀ ਸੰਭਾਵਨਾ ਦੇ ਕਾਰਨ, ਟੈਂਡਰ ਮੁੜ ਜਮ੍ਹਾ ਕਰਨ ਦਾ ਫੈਸਲਾ ਕੀਤਾ ਗਿਆ, ਜਦੋਂ ਕਿ ਟਿੱਪਰਾਂ ਨੂੰ ਕਿਰਾਏ ‘ਤੇ ਲੈਣ ਦੀ ਤਜਵੀਜ਼ ਨੂੰ ਪਾਸ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 21 ਕਰੋੜ ਰੁਪਏ ਦੇ ਵਿਕਾਸ ਕਾਰਜ ਪਾਸ ਕੀਤੇ ਗਏ। ਤਕਰੀਬਨ ਡੇਢ ਕਰੋੜ ਰੁਪਏ ਦੇ ਵਿਕਾਸ ਕਾਰਜ ਬਕਾਇਆ ਰੱਖੇ ਗਏ ਸਨ ਕਿਉਂਕਿ ਪ੍ਰਸਤਾਵ ‘ਤੇ ਵਾਰਡ ਨਹੀਂ ਲਿਖੇ ਗਏ ਸਨ। ਸੋਢਲ ਮੇਲੇ ਦੌਰਾਨ 12 ਲੱਖ ਰੁਪਏ ਖਰਚ ਕਰਨ ਦੇ ਪ੍ਰਸਤਾਵ ਨੂੰ ਵੀ ਪੈਂਡਿੰਗ ਰੱਖਿਆ ਗਿਆ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ