Moga Rape News: Moga ਦੀ 17 ਸਾਲਾਂ ਨਾਬਾਲਿਗ ਲੜਕੀ ਹੋਈ ਦਰਿੰਦਗੀ ਦਾ ਸ਼ਿਕਾਰ

three-young-boys-attempts-to-rape-17-year-old-girl-in-moga

Moga Rape News: Moga ਜ਼ਿਲ੍ਹੇ ਦੇ ਪਿੰਡ ਕਿਲੀ ਗਦੜਾ ਦੇ ਇਕ ਪਿੰਡ ਦੀ ਇਕ 17 ਸਾਲਾ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨਾਂ ਦਾ ਮਾਮਲਾ ਸਾਹਮਣੇ ਆਇਆ ਹੈ। ਰੌਲਾ ਪਾਉਣ ‘ਤੇ ਲੜਕੀ ਨੂੰ ਕੁੱਟਿਆ ਵੀ ਗਿਆ। ਜ਼ਖਮੀ ਹਾਲਤ ਵਿੱਚ ਉਸਨੂੰ ਮਥੁਰਾਦਾਸ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਭਰਤੀ ਪ੍ਰਿਆ ਕੌਰ ਪੁੱਤਰੀ ਹਰਨੇਕ ਸਿੰਘ ਨਿਵਾਸੀ ਪਿੰਡ ਕਿਲੀ ਗਦੜਾ ਦੇ ਪਿਤਾ ਹਰਨੇਕ ਸਿੰਘ ਉੱਤਰ ਨਿਰੰਜਨ ਸਿੰਘ ਨੇ ਦੱਸਿਆ ਕਿ ਉਸਨੇ ਇਸ ਸਬੰਧੀ ਫਤਹਿਗੜ੍ਹ ਪੰਜਤੂਰ ਥਾਣੇ ਦੇ ਮੁੱਖ ਅਫਸਰ ਨੂੰ ਦਰਖਾਸਤ ਦਿੱਤੀ ਹੈ ਕਿ ਮੇਰੀ 17 ਸਾਲਾ ਬੇਟੀ ਪਿੰਡ ਦੇ ਸਕੂਲ ਵਿੱਚ ਪੜ੍ਹਦੀ ਹੈ।

ਇਹ ਵੀ ਪੜ੍ਹੋ: Spanish Technology ਖੇਤੀਬਾੜੀ ਸੈਕਟਰ ਵਿੱਚ ਲਿਆਏਗੀ ਨਵੀਂ ਕ੍ਰਾਂਤੀ, ਹੁਣ ਦੇਸ਼ ਭਰ ਵਿੱਚ ਪਾਣੀ ਨਾਲ ਚੱਲਣਗੇ ਟਰੈਕਟਰ

ਬਾਅਦ ਵਿਚ ਉਹ ਪਿੰਡ ਵਿਚ ਹੀ ਇਕ ਘਰ ਵਿਚ ਕੰਮ ਤੇ ਜਾਂਦੀ ਹੈ। ਜਦੋਂ ਉਹ ਕੱਲ੍ਹ ਕੰਮ ਤੋਂ ਪਰਤ ਰਹੀ ਸੀ ਤਾਂ ਪਿੰਡ ਦੇ ਤਿੰਨ ਨੌਜਵਾਨ ਉਸ ਨੂੰ ਧੱਕੇ ਦੇ ਨਾਲ ਪਾਣੀ ਦੀ ਟੈਂਕੀ ਕੋਲ ਲੈ ਗਏ। ਜਿੱਥੇ ਇਕ ਉਜਾੜ ਇਲਾਕਾ ਹੈ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ ਕੀਤੀ ਗਈ। ਸ਼ੋਰ ਮਚਾਉਣ ਕਾਰਨ ਉਹਨਾਂ ਨੇ ਪੀੜਤ ਲੜਕੀ ਨੂੰ ਕੁੱਟਿਆ। ਰੌਲਾ ਸੁਣਦਿਆਂ ਹੀ ਪਿੰਡ ਦੇ ਕੁਝ ਲੋਕ ਟੈਂਕੀ ਵੱਲ ਆ ਗਏ ਅਤੇ ਮੌਕਾ ਦੇਖ ਕੇ ਤਿੰਨੋਂ ਨੌਜਵਾਨ ਭੱਜ ਗਏ।

ਉਸ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਪਹਿਲਾਂ ਉਸ ਨੂੰ ਕੁੜੀਆਂ ਦੀ ਸਕੂਲ ਵੈਨ ਦੇ ਸਾਹਮਣੇ ਮੋਟਰਸਾਈਕਲ ਰੋਕ ਕੇ ਲੜਕੀਆਂ ਦੇ ਨਾਲ ਬਤਮੀਜ਼ੀ ਸੀ ਕੀਤੀ ਸੀ। ਜਿਸ ਕਾਰਨ ਇਹ ਮਾਮਲਾ ਗ੍ਰਾਮ ਪੰਚਾਇਤ ਕੋਲ ਗਿਆ ਅਤੇ ਨੌਜਵਾਨਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਸੀ। ਹਰਨੇਕ ਸਿੰਘ ਅਨੁਸਾਰ ਉਸਦੀ ਲੜਕੀ ਪਿੰਡ ਵਿੱਚ ਇਕੱਲੇ ਸਕੂਲ ਜਾਂਦੀ ਹੈ ਅਤੇ ਸਕੂਲ ਤੋਂ ਬਾਅਦ ਇਕੱਲੇ ਕੰਮ ਤੇ ਜਾਂਦੀ ਹੈ। ਉਨ੍ਹਾਂ ਨੂੰ ਡਰ ਹੈ ਕਿ ਇਹ ਤਿੰਨੇ ਨੌਜਵਾਨ ਉਨ੍ਹਾਂ ਦਾ ਰਾਹ ਰੋਕ ਕੇ ਉਸਦੀ ਧੀ ਨਾਲ ਫਿਰ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਹਰਨੇਕ ਸਿੰਘ ਦੇ ਅਨੁਸਾਰ ਥਾਣਾ ਸਦਰ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋ ਫਰਾਰ ਹਨ।

ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਕੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੂਸਰੇ ਸਬਕ ਹਾਸਲ ਕਰ ਸਕਣ। ਹਸਪਤਾਲ ਦੇ ਅਨੁਸਾਰ ਪ੍ਰਿਆ ਕੌਰ ਨੂੰ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਉਸ ਨਾਲ ਕੋਈ ਜ਼ਬਰਦਸਤੀ ਨਹੀਂ ਹੋਈ ਹੈ। ਉਸ ਨੂੰ ਸਿਰਫ ਅੱਖਾਂ ਦੀ ਸੱਟ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ