Bhagwant Mann Latest News: Muscat ਵਿਚ ਫਸੀਆਂ ਪੰਜਾਬ ਦੀਆਂ 11 ਲੜਕੀਆਂ, ਭਗਵੰਤ ਮਾਨ ਨੇ ਵੀਡੀਓ ਰਾਹੀਂ ਮੰਗੀ ਕੁੜੀਆਂ ਦੀ ਜਾਣਕਾਰੀ

11-girls-from-punjab-trapped-in-muscat

Bhagwant Mann Latest News: Oman ਦੇ Muscat ਦੇ ਸ਼ਹਿਰ ਵਿੱਚ ਫਸੀਆਂ ਪੰਜਾਬ ਦੀਆਂ 11 ਲੜਕੀਆਂ ਨੇ ਵੀਡੀਓ ਰਾਹੀਂ ਮਦਦ ਦੀ ਗੁਹਾਰ ਲਗਾਈ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, Aam Aadmi Party Punjab ਦੇ ਮੁੱਖੀ Bhagwant Mann ਨੇ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ ‘ਤੇ ਅਪਲੋਡ ਕੀਤਾ ਅਤੇ ਇਸ ਦੀ ਜਾਣਕਾਰੀ ਮੰਗੀ ਹੈ।

ਦੋਸਤੋ ਜੇ ਕਿਸੇ ਕੋਲ ਇਹਨਾਂ ਭੈਣਾਂ ਦਾ Contact No. ਤੇ ਪਾਸਪੋਰਟ ਦੀ Detail ਹੈ ਤਾਂ ਮੇਰੇ ਨਾਲ ਸੰਪਰਕ ਕਰੇ ਤਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਵਾਪਿਸ ਘਰ ਲਿਆਇਆ ਜਾ ਸਕੇ…!bhagwantmann@gmail.com

Bhagwant Mann ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಶುಕ್ರವಾರ, ಫೆಬ್ರವರಿ 7, 2020

Bhagwant Mann ਨੇ ਕਿਹਾ ਕਿ ਜੇ ਕਿਸੇ ਨੂੰ ਇਨ੍ਹਾਂ ਲੜਕੀਆਂ ਬਾਰੇ ਜਾਂ ਉਨ੍ਹਾਂ ਦੇ ਪਾਸਪੋਰਟਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰਨ ਤਾਂ ਜੋ ਇਨ੍ਹਾਂ ਭੈਣਾਂ ਨੂੰ ਵਾਪਸ ਘਰ ਲਿਆਂਦਾ ਜਾ ਸਕੇ। ਮਦਦ ਮੰਗ ਰਹੀਆਂ ਲੜਕੀਆਂ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਰਾਜਦੂਤਾਂ ਤੋਂ ਮਦਦ ਵੀ ਮੰਗੀ ਸੀ ਪਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ, ਉਨ੍ਹਾਂ ਨੇ ਪੰਜਾਬ ਦੇ ਕਈ ਨੇਤਾਵਾਂ ਨਾਲ ਵੀ ਸੰਪਰਕ ਕੀਤਾ ਪਰ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ।

ਇਹ ਵੀ ਪੜ੍ਹੋ: Jalandhar News: 16 ਸਾਲਾਂ ਦੇ ਮੁੰਡੇ ਨੇ 5 ਲੋਕਾਂ ਨੂੰ ਕੁੱਤੇ ਦੀ ਤਰਾਂ ਵੱਢਿਆ, ਇਲਾਜ ਲਈ ਹਸਪਤਾਲ ਵਾਲਿਆਂ ਨੇ ਬੰਨਿਆ

ਵੀਡੀਓ ਵਿਚ ਉਕਤ ਲੜਕੀਆਂ ਨੇ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀਆਂ 11 ਲੜਕੀਆਂ ਮਸਕਟ ਦੇ ਓਮਾਨ ਸ਼ਹਿਰ ਵਿਚ ਫਸੀਆਂ ਹਨ। ਪੰਜਾਬ ਦੇ ਏਜੰਟਾਂ ਨੇ ਉਹਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੂੰ ਕੁਝ ਹੋਰ ਕੰਮ ਦੱਸਣ ਤੋਂ ਬਾਅਦ ਮਸਕਟ ਲਿਆਂਦਾ ਗਿਆ, ਜਦੋਂ ਕਿ ਇੱਥੇ ਉਨ੍ਹਾਂ ਨੂੰ ਘਰ ਵਿੱਚ ਕੰਮ ਕਰਨ ਲਈ ਰੱਖਿਆ ਗਿਆ, ਜਿੱਥੇ ਉਨ੍ਹਾਂ ਨੂੰ ਨਾ ਸਿਰਫ ਕੁੱਟਿਆ ਜਾਂਦਾ ਹੈ ਬਲਕਿ ਖਾਣ ਲਈ ਰੋਟੀ ਵੀ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਜ਼ਿਆਦਾਤਰ ਲੜਕੀਆਂ ਦੀ ਸਿਹਤ ਵੀ ਬਹੁਤ ਖਰਾਬ ਹੋ ਚੁੱਕੀ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ