Corona in Punjab: ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਦੇ ਚਾਰ ਸੇਵਾਦਾਰਾਂ ਦੀ Corona ਰਿਪੋਰਟ ਆਈ ਸਾਹਮਣੇ

coronavirus-balbir-singh-seechewal-news

Corona in Punjab: ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੇ ਚਾਰ ਸੇਵਾਦਾਰਾਂ ਦੇ Coronavirus ਟੈਸਟ ਨੈਗੇਟਿਵ ਆਏ ਹਨ। ਸੰਤ ਸੀਚੇਵਾਲ ਦੇ ਨੇੜਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੰਤ ਸੀਚੇਵਾਲ 13 ਮਾਰਚ ਨੂੰ ਮਰਹੂਮ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ‘ਚ ਆਏ ਸਨ। ਹੁਣ ਉਨ੍ਹਾਂ ਨੇ ਆਪਣੇ ਆਪ ਇਕਾਂਤਵਾਸ ‘ਚ ਰੱਖਿਆ ਹੋਇਆ ਹੈ। ਉਨ੍ਹਾਂ ਦੇ ਕੀਤੇ ਗਏ Corona ਟੈਸਟ ਨੈਗੇਟਿਵ ਆਏ ਹਨ।

ਇਹ ਵੀ ਪੜ੍ਹੋ: ਕਰਫਿਊ ਵਧਾਉਣ ਨੂੰ ਲੈਕੇ ਕੈਪਟਨ ਨੇ ਦਿੱਤਾ ਵੱਡਾ ਬਿਆਨ, ਅਫਸਰਾਂ ਨੂੰ ਵੀ ਕਿਸ਼ਤਾਂ ਵਿੱਚ ਮਿਲੇਗੀ ਤਨਖਾਹ

ਉਂਝ ਇਹ ਜਾਣਕਾਰੀ ਸੀਚੇਵਾਲ ਟਾਈਮਜ਼ ਦੇ ਫੇਸਬੁੱਕ ਪੇਜ ‘ਤੇ ਵੀ ਪਾਈ ਗਈ ਹੈ। ਰਿਪੋਰਟ ਬਾਰੇ ਸੀਚੇਵਾਲ ਨੇ ਖੁਦ ਫੇਸਬੁੱਕ ਪੇਜ਼ ‘ਤੇ ਲਾਈਵ ਹੋ ਕੇ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਚਾਰ ਸੇਵਾਦਾਰਾਂ ਦੇ ਟੈਸਟ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਹੁਣ ਨੈਗੇਟਿਵ ਆ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਫੋਨ ਆ ਰਹੇ ਸਨ ਅਤੇ ਸਾਰੇ ਚਿੰਤਾ ਕਰ ਰਹੇ ਸਨ ਜਦਕਿ ਹੁਣ ਉਨ੍ਹਾਂ ਸਮੇਤ ਸੇਵਾਦਾਰਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ।

coronavirus-balbir-singh-seechewal-news

ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਤੰਦਰੁਸਤ ਸਨ ਅਤੇ ਹੁਣ ਵੀ ਬਿਲਕੁਲ ਠੀਕ ਹਨ ਅਤੇ ਹੁਣ ਰਿਪੋਰਟ ਵੀ Corona ਨੈਗੇਟਿਵ ਆ ਗਈ ਹੈ। ਡੇਰੇ ਵੱਲੋਂ ਆਪਣੇ ਪੈਰੋਕਾਰਾਂ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ। ਜਿਹੜੇ ਸੇਵਾਦਾਰਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਉਨ੍ਹਾਂ ‘ਚ ਸੰਤ ਸੀਚੇਵਾਲ ਦੇ ਇਕ ਡਰਾਈਵਰ ਦਯਾ ਸਿੰਘ, ਇਕ ਸੈਕਟਰੀ ਸੁਰਜੀਤ ਸਿੰਘ ਸ਼ੈਂਟੀ, ਦੋ ਸੇਵਾਦਾਰ ਜਸਵੀਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਸ਼ਾਮਲ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ