Corona Updates: ਦੁਨੀਆ ਵਿਚ 12 ਲੱਖ ਤੋਂ ਜ਼ਿਆਦਾ ਲੋਕ Corona Positive, ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ 15,500 ਤੋਂ ਪਾਰ

corona-virus-india-world-updates-death-toll

Corona ਇਸ ਤਬਾਹੀ ਦਾ ਨਾਮ ਨਹੀਂ ਲੈ ਰਹੀ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਦੁਨੀਆ ਭਰ ਵਿੱਚ ਕੁੱਲ 12,73,990 ਲੋਕ Corona ਨਾਲ ਸੰਕਰਮਿਤ ਹਨ ਜਦੋਂ ਕਿ 69,444 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ, ਕੋਰੋਨਾ ਦੀ ਮਾਰ ਹੇਠ ਆ ਕੇ ਤਕਰੀਬਨ 1200 ਲੋਕ ਆਪਣੀ ਜਾਨ ਗੁਆ ​​ਬੈਠੇ। ਜਦੋਂਕਿ ਅਮਰੀਕਾ ਵਿਚ ਹੁਣ ਤਕ 9,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪ ਦੇ 11 ਦੇਸ਼ Corona ਦੀ ਮਾਰ ਹੇਠ ਆ ਚੁੱਕੇ ਹਨ।

ਇਹ ਵੀ ਪੜ੍ਹੋ: Corona in NewYork: NewYork ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ ਹੋਈਆਂ 562 ਮੌਤਾਂ

Coronavirus ਨਾਲ ਮਰਨ ਵਾਲਿਆਂ ਦੀ ਗਿਣਤੀ ਇਟਲੀ ਵਿਚ ਲਗਾਤਾਰ ਵੱਧ ਰਹੀ ਹੈ ਅਤੇ ਇੱਥੇ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਵਰਲਡ ਮੀਟਰ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਇਟਲੀ ਵਿੱਚ 525 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ Coronavirus ਨਾਲ ਇਟਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ 15,887 ਤੱਕ ਪਹੁੰਚ ਗਈ ਹੈ। ਇਟਲੀ ਵਿਚ Coronavirus ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ 1,28,948 ਹੋ ਗਈ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ