Corona in NewYork: NewYork ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ ਹੋਈਆਂ 562 ਮੌਤਾਂ

corona-in-new-york-state-death-toll-updates

Corona in NewYork: ਅਮਰੀਕਾ ਦੇ ਨਿਊਯਾਰਕ ਸੂਬੇ ਵਿਚ Coronavirus ਕਾਰਨ ਇਕ ਦਿਨ ਵਿਚ 562 ਲੋਕਾਂ ਦੀ ਮੌਤ ਹੋ ਗਈ ਹੈ, ਜੋ ਹੁਣ ਤੱਕ ਦੀ ਸਭ ਤੋਂ ਵਧੇਰੇ ਗਿਣਤੀ ਹੈ। ਇਸ ਦਾ ਮਤਲਬ ਇਹ ਹੈ ਕਿ ਨਿਊਯਾਰਕ ਵਿਚ ਹਰ ਢਾਈ ਮਿੰਟ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ। ਗਵਰਨਰ ਐਂਡ੍ਰਿਊ ਕਿਯੋਮੋ ਨੇ ਵਧੇਰੇ ਲੋੜ ਵਾਲੇ ਹਸਪਤਾਲਾਂ ਵਿਚ ਵੈਂਟੀਲੇਟਰ ਤੇ ਰੱਖਿਆਤਮਕ ਉਪਕਰਨਾਂ ਦੀ ਦੁਬਾਰਾ ਵੰਡ ਦੀ ਮਨਜ਼ੂਰੀ ਦਿੱਤੀ ਗਈ ਹੈ।

corona-in-new-york-state-death-toll-updates

ਅਮਰੀਕਾ ਵਿਚ ਇਸ ਗਲੋਬਲ ਮਹਾਮਾਰੀ ਦਾ ਕੇਂਦਰ ਬਣ ਗਏ ਨਿਊਯਾਰਕ Coronavirus ਦੇ ਮਾਮਲਿਆਂ ਦੀ ਗਿਣਤੀ 1 ਲੱਖ ਦਾ ਅੰਕੜਾ ਪਾ ਕਰ ਗਈ ਹੈ ਤੇ 2 ਤੋਂ 3 ਅਪ੍ਰੈਲ ਦੇ ਵਿਚਾਲੇ ਇਕ ਹੀ ਦਿਨ ਵਿਚ ਸਭ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਕਿਯੋਮੋ ਨੇ ਦੱਸਿਆ ਕਿ ਸੂਬੇ ਵਿਚ ਹੁਣ ਤੱਕ 2,935 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਸੂਬੇ ਵਿਚ Coronavirus ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 1,02,863 ਹੈ ਜੋ ਕਿ ਅਮਰੀਕਾ ਦੇ ਸਾਰੇ ਇਨਫੈਕਟਡ ਲੋਕਾਂ ਦੀ ਤਕਰੀਬਨ ਅੱਧੀ ਗਿਣਤੀ ਹੈ।

corona-in-new-york-state-death-toll-updates

ਇਕੱਲੇ ਇਸ ਸ਼ਹਿਰ ਵਿਚ Coronavirus ਦੇ 56,289 ਮਰੀਜ਼ ਹਨ। ਨਿਊਯਾਰਕ ਟਾਈਮਸ ਦੇ ਮੁਤਾਬਕ ਨਿਊਯਾਰਕ ਵਿਚ ਮਾਰਚ ਦੇ ਪਹਿਲੇ 27 ਦਿਨਾਂ ਦੇ ਮੁਤਾਬਲੇ ਪਿਛਲੇ 24 ਘੰਟੇ ਵਿਚ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਪਿਛਲੇ ਤਿੰਨ ਦਿਨਾਂ ਵਿਚ ਸੂਬੇ ਵਿਚ ਮ੍ਰਿਤਕਾਂ ਦੀ ਗਿਣਤੀ ਤਕਰੀਬਨ ਦੁਗਣੀ ਹੋ ਗਈ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ