Corona in Punjab: ਪੰਜਾਬ ਵਿੱਚ Corona ਦਾ ਕਹਿਰ, ਰੂਪਨਗਰ ਵਿੱਚ Corona ਦੇ ਦੋ ਨਵੇਂ ਪੋਜ਼ੀਟਿਵ ਮਾਮਲੇ ਆਏ ਸਾਹਮਣੇ

corona-in-punjab-2-new-corona-positive-in-roopnagar

Corona in Punjab: ਪੂਰੀ ਦੁਨੀਆ ‘ਚ ਕਹਿਰ ਕਰਨ ਵਾਲੇ Coronavirus ਨੇ ਪੰਜਾਬ ਨੂੰ ਵੀ ਆਪਣੇ ਲਪੇਟੇ ‘ਚ ਲੈ ਲਿਆ ਹੈ। ਪੰਜਾਬ ਦੇ ਰੂਪਨਗਰ ਸ਼ਹਿਰ ‘ਚ Coronavirus ਦੇ 2 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇੱਥੇ ਪਿੰਡ ਚਤਾਮਲੀ ਦੇ 55 ਸਾਲਾ Corona ਪੀੜਤ ਮਰੀਜ਼ ਦੀ ਪਤਨੀ ਅਤੇ 16 ਸਾਲਾ ਬੇਟੇ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ। ਇਸ ਸਮੇਂ Corona ਪੀੜਤ ਦੀ ਪਤਨੀ ਅਤੇ ਬੇਟਾ ਰੂਪਨਗਰ ਦੇ ਸਿਵਲ ਹਸਪਤਾਲ ‘ਚ ਆਈਸੋਲੇਟ ਹਨ, ਜਦੋਂ ਕਿ 3 ਸ਼ੱਕੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ: Corona in Punjab: ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਦੇ ਚਾਰ ਸੇਵਾਦਾਰਾਂ ਦੀ Corona ਰਿਪੋਰਟ ਆਈ ਸਾਹਮਣੇ

ਇਸ ਤੋਂ ਬਾਅਦ ਰੂਪਨਗਰ ‘ਚ Coronavirus ਦੇ ਕੁੱਲ 3 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਸ ਤੋਂ ਬਅਦ ਪ੍ਰਸ਼ਾਸਨ ਅਤੇ ਜ਼ਿਲੇ ਦੇ ਲੋਕਾਂ ‘ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਥੋੜ੍ਹੇ ਦਿਨ ਪਹਿਲਾਂ ਰੂਪਨਗਰ (ਰੋਪੜ) ਦੇ ਪਿੰਡ ਚਤਾਮਲੀ ਦੇ ਇਕ ਵਿਅਕਤੀ ਦੀ Corona ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਰੋਪੜ ਜ਼ਿਲੇ ‘ਚ Coronavirus ਦਾ ਇਹ ਪਹਿਲਾ ਮਰੀਜ਼ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਨੂੰ ਸ਼ੂਗਰ ਦੀ ਬੀਮਾਰੀ ਕਾਰਨ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਸੀ ਅਤੇ ਮਰੀਜ਼ ਦੇ ਪਰਿਵਾਰ ਦੇ 7 ਮੈਂਬਰ ਹੋਮ ਕੁਆਰੰਟਾਈਨ ਕੀਤੇ ਗਏ ਸਨ, ਜਿਨ੍ਹਾਂ ‘ਚੋਂ ਪੀੜਤ ਦੀ ਪਤਨੀ ਅਤੇ ਬੇਟੇ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ