Corona in Animal: ਜਾਨਵਰਾਂ ਤੱਕ ਪਹੁੰਚਿਆ ਜਾਨਲੇਵਾ Corona, ਦੁਨੀਆਂ ਵਿੱਚ ਪਹਿਲੀ ਵਾਰ ਬਾਘਿਨ Corona Positive

tiger-at-bronx-zoo-tests-positive-for-coronavirus
Corona in Animal: ਨਿਊਯਾਰਕ ਦੇ BRONX ZOO ਵਿਚ ਇਕ ਚਾਰ ਸਾਲਾ ਨਾਦੀਆ ਨਾਂ ਦੀ ਬਾਘਿਨ Coronavirus ਪਾਜ਼ੀਟਿਵ ਪਾਈ ਗਈ ਹੈ। ਇਹ ਇਸ ਤਰ੍ਹਾਂ ਦਾ ਵਿਸ਼ਵ ਵਿਚ ਪਹਿਲਾ ਮਾਮਲਾ ਹੈ। ਇਸ ਦੀ ਪੁਸ਼ਟੀ ਸੰਯੁਕਤ ਰਾਜ ਅਮਰੀਕਾ ਦੇ ਖੇਤੀਬਾੜੀ ਵਿਭਾਗ ਦੀ ਲੋਵਾ ਨੈਸ਼ਨਲ ਵੈਟਨੇਰੀ ਸਰਵਿਸਜ਼ ਲੈਬੋਰੇਟਰੀ ਨੇ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਾਘਿਨ ਨੂੰ Coronavirus ਚਿੜੀਆਘਰ ਦੇ ਕਿਸੇ ਕਰਮਚਾਰੀ ਤੋਂ ਹੋਇਆ ਹੋਵੇਗਾ ਕਿਉਂਕਿ 16 ਮਾਰਚ ਤੋਂ ਇਹ ਆਮ ਲੋਕਾਂ ਲਈ ਬੰਦ ਹੈ। 5 ਹੋਰ ਜਾਨਵਰਾਂ ਦੇ ਸੈਂਪਲ ਲਏ ਗਏ ਹਨ।

tiger-at-bronx-zoo-tests-positive-for-coronavirus

ਸੰਯੁਕਤ ਰਾਜ ਅਮਰੀਕਾ ਦੇ ਖੇਤੀਬਾੜੀ ਵਿਭਾਗ (ਯੂ. ਐੱਸ. ਡੀ. ਏ.) ਦੀ ਰਾਸ਼ਟਰੀ ਵੈਟਨੇਰੀ ਸਰਵਿਸਿਜ਼ ਲੈਬੋਰੇਟਰੀ ਦਾ ਕਹਿਣਾ ਹੈ ਕਿ ਚਿੜੀਆਘਰ ਦੇ ਕਈ ਜਾਨਵਰਾਂ ਵਿਚ ਸਾਹ ਲੈਣ ਸਬੰਧੀ ਬੀਮਾਰੀ ਦੇ ਲੱਛਣ ਦਿਸਣ ‘ਤੇ ਸੈਂਪਲ ਲਏ ਗਏ ਸਨ, ਜਿਸ ਵਿਚ ਬਾਘਿਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਚਿੜੀਆਘਰ ਵਲੋਂ ਜਾਰੀ ਸੂਚਨਾ ਦੇ ਆਧਾਰ ‘ਤੇ ਬਾਘਿਨ ਦੀ ਭੈਣ ਦੇ ਇਲਾਵਾ 3 ਹੋਰ ਅਫਰੀਕੀ ਸ਼ੇਰਾਂ ਨੂੰ ਸੁੱਕੀ ਖੰਘ ਸੀ ਅਤੇ ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ। ਹਾਲਾਂਕਿ ਹੋਰ ਜਾਨਵਰਾਂ ਵਿਚ ਇਸ ਦੇ ਲੱਛਣ ਨਹੀਂ ਦਿਖਾਈ ਦਿੱਤੇ।

tiger-at-bronx-zoo-tests-positive-for-coronavirus

ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ COVID-19 ਨਾਲ ਬੀਮਾਰ ਕਿਸੇ ਵੀ ਵਿਅਕਤੀ ਨੂੰ ਪਾਲਤੂ ਜਾਨਵਰਾਂ ਦੇ ਨਜ਼ਦੀਕ ਨਹੀਂ ਜਾਣਾ ਚਾਹੀਦਾ। ਜਾਨਵਰਾਂ ਨਾਲ ਸੰਪਰਕ ਨੂੰ ਸੀਮਤ ਕਰਨਾ ਚਾਹੀਦਾ ਹੈ। ਹਾਲਾਂਕਿ ਸੰਯੁਕਤ ਰਾਜ ਅਮਰੀਕਾ ਵਿਚ COVID-19 ਨਾਲ ਪਾਲਤੂ ਜਾਨਵਰਾਂ ਦੇ ਬੀਮਾਰ ਹੋਣ ਦੀਆਂ ਖ਼ਬਰਾਂ ਨਹੀਂ ਮਿਲੀਆਂ ਹਨ ਪਰ ਅਜੇ ਵੀ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ COVID-19 ਨਾਲ ਬੀਮਾਰ ਲੋਕ ਵਾਇਰਸ ਬਾਰੇ ਵਧੇਰੇ ਜਾਣਕਾਰੀ ਹੋਣ ਤੱਕ ਜਾਨਵਰਾਂ ਨਾਲ ਸੰਪਰਕ ਸੀਮਿਤ ਰੱਖਣ। ਜੇਕਰ ਕਿਸੇ ਬੀਮਾਰ ਵਿਅਕਤੀ ਨੂੰ ਲਾਜ਼ਮੀ ਤੌਰ ‘ਤੇ ਕਿਸੇ ਪਾਲਤੂ ਜਾਨਵਰ ਦੀ ਦੇਖਭਾਲ ਕਰਨੀ ਪੈਂਦੀ ਹੈ ਤਾਂ ਉਸ ਨੂੰ ਆਪਣੇ ਹੱਥ ਧੋਣੇ ਚਾਹੀਦੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ