Corona Updates: ਫਰਾਂਸ ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ 518 ਮੌਤਾਂ, ਮਿਰਤਕਾਂ ਦੀ ਗਿਣਤੀ 8075 ਤੋਂ ਪਾਰ

corona-outbreak-in-france-518-deaths-in-24-hours

Corona Updates: ਫਰਾਂਸ ਵਿਚ ਐਤਵਾਰ ਨੂੰ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਘੱਟ ਮੌਤਾਂ ਹੋਈਆਂ। ਪਿਛਲੇ 24 ਘੰਟਿਆਂ ਵਿਚ ਹਸਪਤਾਲਾਂ ਵਿਚ 518 ਮੌਤਾਂ ਹੋਈਆਂ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 8078 ਹੋ ਗਈ ਹੈ। ਹਾਲਾਂਕਿ ਦੇਸ਼ ਵਿਚ ਹਾਲਾਤ ਬਹੁਤ ਹੀ ਚਿੰਤਾਜਨਕ ਹਨ। ਗੰਭੀਰ ਹਾਲਤ ਵਿਚ ਦਾਖਲ ਮਰੀਜ਼ ਜਿਨ੍ਹਾਂ ਦੇ ਜ਼ਿੰਦਾ ਰਹਿਣ ਦੀ ਉਮੀਦ ਲਗਭਗ ਖਤਮ ਹੋ ਚੁੱਕੀ ਹੈ ਆਪਣੇ ਹਰ ਸਾਹ ਲਈ ਸੰਘਰਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: Corona Updates: ਦੁਨੀਆ ਵਿਚ 12 ਲੱਖ ਤੋਂ ਜ਼ਿਆਦਾ ਲੋਕ Corona Positive, ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ 15,500 ਤੋਂ ਪਾਰ

ਉਨ੍ਹਾਂ ਦੇ ਇਸ ਮੁਸ਼ਕਲ ਸਮੇਂ ਵਿਚ ਦਰਦ ਨੂੰ ਘੱਟ ਕਰਨ ਵਾਲੀ ਦਵਾਈ ਅਤੇ ਵੈਂਟੀਲੇਟਰ ਦੀ ਕਮੀ ਦੇ ਚੱਲਦੇ ਡਾਕਟਰ ਉਨ੍ਹਾਂ ਨੂੰ ਸਨਮਾਨਜਕ ਮੌਤ ਦੇਣ ਵਿਚ ਵੀ ਖੁਦ ਨੂੰ ਅਸਮਰੱਥ ਮੰਨ ਰਹੇ ਹਨ। ਫਰਾਂਸ ਵਿਚ ਮਰਨ ਵਾਲਿਆਂ ਵਿਚ 5889 ਲੋਕ ਅਜਿਹੇ ਹਨ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ ਵਿਚ ਦਮ ਤੋੜਿਆ ਹੈ, ਜਦੋਂ ਕਿ 2189 ਲੋਕਾਂ ਦੀ ਜ਼ਿਆਦਾ ਉਮਰ ਜਾਂ ਹੋਰ ਡਾਕਟਰੀ ਸਹੂਲਤਾਂ ਵਿਚ ਮੌਤ ਹੋਈ ਹੈ। ਪੂਰੀ ਦੁਨੀਆ ਵਿਚ ਹੁਣ ਤੱਕ ਇਸ ਮਹਾਮਾਰੀ ਨਾਲ 69,177 ਲੋਕਾਂ ਦੀ ਮੌਤ ਹੋਈ ਹੈ ਅਤੇ 12,66,782 ਲੋਕ ਇਨਫੈਕਟਿਡ ਹੋਏ ਹਨ। ਹੁਣ ਤੱਕ 2,61,132 ਲੋਕ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ