Sukhbir Badal News: ਸੁਖਬੀਰ ਬਾਦਲ ਨੇ ਉਡਾਇਆ ਕੈਪਟਨ ਦੇ ਕੀਤੇ ਵਾਅਦਿਆਂ ਦਾ ਮਜ਼ਾਕ

sukhbir-badal-attack-on-captain

Sukhbir Badal News: ਕੱਲ੍ਹ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੂਬ ਇਸ਼ਤਿਹਾਰ ਦਿੱਤੇ ਤੇ ਮੀਡੀਆ ਸਾਹਮਣੇ ਪੂਰੀ ਕੈਬਨਿਟ ਨੂੰ ਬਿਠਾ ਕੇ ਆਪਣੀਆਂ ਉਪਲੱਬਧੀਆਂ ਗਿਣਵਾਈਆਂ। ਇਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੂਰੇ ਅਟੈਕਿੰਗ ਮੂਡ ਵਿੱਚ ਮੀਡੀਆ ਸਾਹਮਣੇ ਆਏ। ਉਹ ਕੈਪਟਨ ਸਰਕਾਰ ਨੂੰ ਜ਼ੀਰੋ ਨੰਬਰ ਦੇ ਕੇ ਚਲੇ ਗਏ।

ਇਹ ਵੀ ਪੜ੍ਹੋ: Chandigarh News: ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਐਲਾਨ, ਦੇਣਗੇ 1 ਲੱਖ ਨੌਕਰੀਆਂ

ਹਾਲਾਂਕਿ ਬੀਤੇ ਦਿਨ ਕੈਪਟਨ ਸਰਕਾਰ ਦੇ ਤਿੰਨ ਸਾਲਾਂ ਦੇ ਰਿਪੋਰਟ ਕਾਰਡ ‘ਤੇ ਅਕਾਲੀ ਦਲ ਚੁੱਪ ਰਿਹਾ ਪਰ ਅੱਜ ਅਕਾਲੀ ਦਲ ਨੇ ਚੁੱਪੀ ਤੋੜੀ ਹੈ। ਸੁਖਬੀਰ ਬਾਦਲ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਇੱਕ ਵੀ ਨਵਾਂ ਪ੍ਰੋਜੈਕਟ ਨਹੀਂ ਸ਼ੁਰੂ ਕੀਤਾ ਨਾ ਹੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਗੰਨਾ ਕਿਸਾਨਾਂ ਦਾ ਪੈਸਾ ਕਿਸਾਨਾਂ ਨੂੰ ਨਹੀਂ ਮਿਲਿਆ।

ਸੁਖਬੀਰ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਰੁਜ਼ਗਾਰ ਭੱਤਾ ਦੇਣ ਦਾ ਵਾਅਦਾ ਕੈਪਟਨ ਨੇ ਕੀਤਾ ਸੀ ਜੋ ਨਹੀਂ ਮਿਲਿਆ। ਸੁਖਬੀਰ ਨੇ ਕੈਪਟਨ ‘ਤੇ ਤੰਨਜ਼ ਕੱਸਦੇ ਹੋਏ ਆਖਿਆ ਕਿ ਕਰੋਨਾਵਾਇਰਸ ਦਾ ਬਹਾਨਾ ਲਾ ਕੇ ਕੈਪਟਨ ਸਰਕਾਰ ਨੇ ਰਹਿੰਦੇ ਦੋ ਸਾਲ ਵੀ ਕੋਈ ਕੰਮ ਨਹੀਂ ਕਰਨਾ। ਸੁਖਬੀਰ ਬਾਦਲ ਨੇ ਹਰ ਵਰਗ ਦੀ ਗੱਲ ਕਰਦੇ ਹੋਏ ਅੱਜ ਆਖਿਆ ਕਿ ਕੈਪਟਨ ਨੇ ਟੀਚਰਾਂ ਨੂੰ ਸਭ ਤੋਂ ਵੱਧ ਕੁੱਟਿਆ ਹੈ। ਦਲਿਤ ਭਾਈਚਾਰੇ ਨਾਲ ਸਭ ਤੋਂ ਵੱਡਾ ਧੱਕਾ ਕੈਪਟਨ ਸਰਕਾਰ ਨੇ ਕੀਤਾ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ