Corona Virus in Ludhiana: ਲੁਧਿਆਣਾ ਦੇ ਹਰ ਘਰ ਵਿੱਚ ਕੀਤੀ ਜਾਵੇਗੀ ਲੋਕਾਂ ਦੀ ਸਕ੍ਰੀਨਿੰਗ, ਜਲਦ ਸ਼ੁਰੂ ਹੋਵੇਗੀ ਇਹ ਮੁਹਿੰਮ

health-screening-in-houses-in-ludhiana-due-to-corona

Corona Virus in Ludhiana: ਲੁਧਿਆਣਾ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਬਚਾਉਣ ਲਈ ਸਿਹਤ ਵਿਭਾਗ ਪਲਸ ਪੋਲੀਓ ਮੁਹਿੰਮ ਦੀ ਤਰਜ਼ ਤੇ ਜਾਂਚ ਕਰੇਗਾ। ਏ.ਐੱਨ.ਐੱਮ. ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰ ਘਰ-ਘਰ ਜਾ ਕੇ ਉਨ੍ਹਾਂ ਲੋਕਾਂ ਦਾ ਪਤਾ ਲਗਾਉਣਗੇ ਜਿਹੜੇ ਵਿਦੇਸ਼ ਤੋਂ ਵਾਪਸ ਆਏ ਹਨ ਜਾਂ ਜਿਨ੍ਹਾਂ ਨੂੰ ਕਿਤੇ ਖੰਘ, ਬਲੈਗ, ਜ਼ੁਕਾਮ, ਬੁਖਾਰ ਤੇ ਨਹੀਂ ਹੈ। ਸਿਹਤ ਵਿਭਾਗ ਨੇ ਇਸ ਸੰਬੰਧੀ ਮਾਈਕਰੋ ਪਲਾਨ ਤਿਆਰ ਕੀਤਾ ਹੈ। ਇਹ ਮਾਈਕਰੋ ਪਲਾਨ ਦੋ ਦਿਨਾਂ ਬਾਅਦ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Corona Virus Alert In Punjab: ਖੇਡ ਵਿਭਾਗ ਨੇ 22 ਹਜ਼ਾਰ ਖਿਡਾਰੀਆਂ ਦੀ ਸਿਖਲਾਈ ‘ਤੇ ਲਗਾਈ ਪਾਬੰਦੀ

ਸਿਹਤ ਵਿਭਾਗ ਘਰ-ਘਰ ਜਾ ਕੇ ਸਕ੍ਰੀਨਿੰਗ ਕਰਨ ਲਈ ਆਪਣੀ ਪੂਰੀ ਤਾਕਤ ਲਗਾਉਣ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਵੱਖ ਵੱਖ ਵਿਭਾਗ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਸਿਵਲ ਸਰਜਨ ਡਾ: ਰਾਜੇਸ਼ ਬੱਗਾ ਨੇ ਦੱਸਿਆ ਕਿ ਇਹ ਮੁਹਿੰਮ 19 ਤੋਂ 26 ਤੱਕ ਚੱਲੇਗੀ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ