Lockdown in Punjab: ਪੰਜਾਬ ਵਿੱਚ ਮੁੜ ਤੋਂ Lockdown ਦੀ ਤਿਆਰੀ, ਦਿਨੋਂ ਦਿਨ ਵੱਧ ਰਹੇ ਨੇ Corona ਦੇ ਕੇਸ

preparations-for-lockdown-again-in-punjab

Lockdown in Punjab: ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਰਫ਼ਤਾਰ ਫੜ ਲਈ ਹੈ। ਜੇਕਰ ਇਹ ਤੇਜ਼ੀ ਨਾ ਰੁਕੀ ਤਾਂ ਸੂਬੇ ‘ਚ ਮੁੜ ਤੋਂ ਲੌਕਡਾਊਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਦਿੱਲੀ ਤੇ ਹਰਿਆਣਾ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਤੇ ਕੁਆਰੰਟੀਨ ਦੇ ਨਿਯਮਾਂ ਪ੍ਰਤੀ ਸਖ਼ਤੀ ਵਰਤੀ ਜਾਵੇਗੀ। ਦਿੱਲੀ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਪੰਜਾਬ ‘ਚ ਬਹੁਤ ਸਾਰੇ ਕੋਰੋਨਾ ਪੌਜ਼ੇਟਿਵ ਆਉਣ ਵਾਲੇ ਲੋਕ ਦਿੱਲੀ ਤੋਂ ਪਰਤੇ ਸਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁੜ ਲੌਕਡਾਊਨ ਦੇ ਸੰਕੇਤ ਦਿੰਦਿਆਂ ਕਿਹਾ ਕਿ ਪੰਜਾਬ ਦੇਸ਼ ਭਰ ‘ਚ ਕੋਰੋਨਾ ਰੋਕਣ ਲਈ ਸਭ ਤੋਂ ਬਿਹਤਰ ਕੰਮ ਕਰ ਰਿਹਾ ਹੈ ਪਰ ਜਿਸ ਤਰ੍ਹਾਂ ਮਾਮਲੇ ਵਧ ਰਹੇ ਹਨ, ਉਹ ਚਿੰਤਾਜਨਕ ਹੈ।

ਇਹ ਵੀ ਪੜ੍ਹੋ: Lockdown in Punjab: ਪੰਜਾਬ ਵਿੱਚ Corona ਦੇ ਕਹਿਰ ਨੂੰ ਦੇਖਦੇ ਹੋਏ, ਪੰਜਾਬ ਵਿੱਚ ਫਿਰ ਤੋਂ ਲਾਗੂ ਹੋ ਸਕਦਾ ਹੈ Lockdown

ਹਾਲਾਤ ਦੇਖਦਿਆਂ ਸੂਬਾ ਸਰਕਾਰ ਮੁੜ ਤੋਂ ਲੌਕਡਾਊਨ ਕਰ ਸਕਦੀ ਹੈ ਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀਆਂ ਸਰਹੱਦਾਂ ਵੀ ਸੀਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਤੋਂ ਆ ਰਹੇ ਲੋਕ ਕੋਰੋਨਾ ਪੌਜ਼ੇਟਿਵ ਆ ਰਹੇ ਹਨ ਇਸ ਨੂੰ ਦੇਖਦਿਆਂ ਦਿੱਲੀ ਤੋਂ ਪੰਜਾਬ ਆ ਰਹੇ ਵਾਹਨਾਂ ਦਾ ਦਾਖ਼ਲਾ ਰੋਕਿਆ ਜਾ ਸਕਦਾ ਹੈ।

ਪੰਜਾਬ ਸਰਕਾਰ ਨੇ ਕੋਰੋਨਾ ਦੇ ਪਸਾਰ ਨੂੰ ਦੇਖਦਿਆਂ ਪਹਿਲਾਂ ਹਫ਼ਤੇ ਦੇ ਆਖਰੀ ਤੇ ਜਨਤਕ ਛੁੱਟੀ ਵਾਲੇ ਦਿਨਾਂ ‘ਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਸੀ। ਇਸ ਦੇ ਬਾਵਜੂਦ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ‘ਚ ਇਜ਼ਾਫਾ ਹੋ ਰਿਹਾ ਹੈ। ਇਸ ਨੂੰ ਦੇਖਦਿਆਂ ਸੂਬਾ ਸਰਕਾਰ ਲੌਕਡਾਊਨ ਦਾ ਫੈਸਲਾ ਲੈ ਸਕਦੀ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ