Lockdown in Punjab: ਪੰਜਾਬ ਵਿੱਚ Corona ਦੇ ਕਹਿਰ ਨੂੰ ਦੇਖਦੇ ਹੋਏ, ਪੰਜਾਬ ਵਿੱਚ ਫਿਰ ਤੋਂ ਲਾਗੂ ਹੋ ਸਕਦਾ ਹੈ Lockdown

lockdown-may-be-reimposed-in-punjab-balbir-singh-sidhu

Lockdown in Punjab: ਪੰਜਾਬ ‘ਚ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਕਾਰਨ ਹਾਲਾਤ ਬੇਕਾਬੂ ਹੁੰਦੇ ਦਿਖਾਈ ਦੇ ਰਹੇ ਹਨ, ਜਿਸ ਤੋਂ ਬਾਅਦ ਸੂਬੇ ਅੰਦਰ ਮੁੜ ਮੁਕੰਮਲ ਤੌਰ ‘ਤੇ ਤਾਲਾਬੰਦੀ ਲਾਗੂ ਕਰਨ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਇਸ ਬਾਰੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਅੰਦਰ ਕੋਰੋਨਾ ਦੇ ਕੇਸ ਵੱਡੀ ਗਿਣਤੀ ‘ਚ ਵੱਧ ਜਾਂਦੇ ਹਨ ਅਤੇ ਹਾਲਾਤ ਖਰਾਬ ਹੁੰਦੇ ਹਨ ਤਾਂ ਸੂਬੇ ਅੰਦਰ ਮੁੜ ਮੁਕੰਮਲ ਤੌਰ ‘ਤੇ ਤਾਲਾਬੰਦੀ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Corona in Mohali: ਮੋਹਾਲੀ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 5 ਹੋਰ ਪੋਜ਼ੀਟਿਵ ਕੇਸ ਆਏ ਸਾਹਮਣੇ

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਕਿਸੇ ਵੀ ਸਮੇਂ ਵੀ ਸੂਬੇ ਦੀਆਂ ਸਰਹੱਦਾਂ ਸੀਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਵਿਗੜਦੇ ਹਨ ਤਾਂ ਸੂਬੇ ‘ਚ ਮੁੜ ਤਾਲਾਬੰਦੀ-1 ਵਾਲੀ ਸਥਿਤੀ ਪੈਦਾ ਹੋ ਜਾਵੇਗੀ। ਫਿਲਹਾਲ ਪੰਜਾਬ ‘ਚ ਹਫਤੇ ਦੇ ਆਖਰੀ ਦਿਨਾਂ ਸ਼ਨੀਵਾਰ ਅਤੇ ਐਤਵਾਰ ਦੀ ਤਾਲਾਬੰਦੀ ਲਾਗੂ ਹੈ, ਜਦੋਂ ਕਿ ਰਾਤ ਦਾ ਕਰਫਿਊ ਵੀ ਲਾਗੂ ਹੈ ਪਰ ਜੇਕਰ ਪੰਜਾਬ ਅੰਦਰ ਕੋਰੋਨਾ ਦੇ ਕੇਸ ਵੱਧਦੇ ਹਨ ਤਾਂ ਫਿਰ ਪੰਜਾਬ ਵਾਸੀ ਪੂਰੀ ਤਰ੍ਹਾਂ ਨਾਲ ਤਾਲਾਬੰਦੀ ਲਈ ਤਿਆਰ ਰਹਿਣ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ