Pratishtha Deveshwar News: ਡਿਸਏਬਲ ਹੋਣ ਦੇ ਬਾਵਜੂਦ ਹੁਸ਼ਿਆਰਪੁਰ ਦੀ ਲੜਕੀ ਬਣੀ ਮਿਸਾਲ, Oxford ਤੱਕ ਕੀਤਾ ਨਾਂ ਰੌਸ਼ਨ

first-indian-wheelchair-student-to-reach-oxford-university

Pratishtha Deveshwar News: ਜੇਕਰ ਆਪਣੇ ਟੀਚੇ ਨੂੰ ਪੂਰੀ ਦ੍ਰਿੜਤਾ ਨਾਲ ਪੱਕਾ ਕੀਤਾ ਹੋਵੇ ਅਤੇ ਹੌਂਸਲੇ ਬੁਲੰਦ ਹੋਣ ਤਾਂ ਮੰਜ਼ਿਲ ਤੱਕ ਪਹੁੰਚਣ ‘ਚ ਤੁਹਾਨੂੰ ਕੋਈ ਨਹੀਂ ਰੋਕ ਸਕਦਾ।ਐਸੇ ਹੀ ਬੁਲੰਦ ਹੌਂਸਲੇ ਦੀ ਮੀਸਾਲ ਬਣੀ ਹੈ ਪ੍ਰਤੀਸ਼ਠਾ ਦੇਵੇਸ਼ਵਰ। ਭਾਵੇਂ ਉਹ ਸਰੀਰਕ ਤੌਰ ਤੇ ਅਪਾਹਜ ਹੈ ਪਰ ਉਸ ਨੇ ਆਪਣੀਆਂ ਖੁੱਲ੍ਹੀਆਂ ਅੱਖਾਂ ਨਾਲ ਵੇਖੇ ਹੋਏ ਸੁਫ਼ਨੇ ਨੂੰ ਸੱਚੀ ਮਿਹਨਤ ਨਾਲ ਸੱਚ ਕਰ ਵਿਖਾਇਆ ਹੈ।ਪ੍ਰਤੀਸ਼ਠਾ ਭਾਰਤ ਦੀ ਪਹਿਲੀ ਡਿਸਏਬਲ ਸਟੂਡੈਂਟ ਹੈ ਜੋ ਵਿਸ਼ਵ ਦੀ ਸਰਵਉੱਚ ਯੂਨੀਵਰਸਿਟੀ ਆਕਸਫੋਰਡ (Oxford)ਤੱਕ ਪਹੁੰਚੀ ਹੈ।ਪ੍ਰਤੀਸ਼ਠਾ ਇੱਕ ਡਿਸਏਬਲ ਐਕਟੀਵਿਸਟ ਵੀ ਹੈ।

ਇਹ ਵੀ ਪੜ੍ਹੋ: Punjab News: ਸੂਬਾ ਸਰਕਾਰ ਨੇ 12ਵੀਂ ਜਮਾਤ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਨੂੰ ਕੀਤਾ ਰੱਦ

21 ਸਾਲਾ ਪ੍ਰਤੀਸ਼ਠਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹੈ ਅਤੇ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਦੀ ਵਿਦਿਆਰਥਣ ਰਹਿ ਚੁੱਕੀ ਹੈ।ਵ੍ਹੀਲਚੇਅਰ ਨੂੰ ਸਹਾਰਾ ਬਣਾ ਕਿ ਚੁਣੌਤੀ ਭਰੇ ਹਲਾਤਾਂ ਨਾਲ ਸਾਹਮਣਾ ਕਰਨ ਵਾਲੀ ਪ੍ਰਤੀਸ਼ਠਾ ਜ਼ਿੰਦਗੀ ਦੀ ਹਰ ਰੁਕਾਵਟ ਨਾਲ ਡੱਟ ਕੇ ਲੜ੍ਹਦੀ ਹੈ।ਦਰਅਸਲ, ਅੱਜ ਤੋਂ ਨੌਂ ਸਾਲ ਪਿਹਲਾਂ ਇੱਕ ਸੜਕ ਹਾਦਸੇ ‘ਚ ਪ੍ਰਤੀਸ਼ਠਾ ਗੰਭੀਰ ਜ਼ਖਮੀ ਹੋ ਗਈ ਸੀ।ਜਿਸ ਤੋਂ ਬਾਅਦ ਉਸਨੂੰ ਹਮੇਸ਼ਾ ਲਈ ਇਸ ਵ੍ਹੀਲਚੇਅਰ ਨੂੰ ਆਪਣਾ ਸਹਾਰਾ ਬਣਾਉਣਾ ਪਿਆ।ਰੀੜ ਦੀ ਹੱਡੀ ‘ਚ ਸੱਟ ਵੱਜਣ ਕਾਰਨ ਉਸਨੂੰ ਅਧਰੰਗ ਹੋ ਗਿਆ।ਪਰ ਉਸ ਨੇ ਆਪਣੇ ਇਸ ਰੋਗ ਨੂੰ ਕਦੀ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ।ਪ੍ਰਤੀਸ਼ਠਾ ਨੇ ਆਪਣੀ ਸਖ਼ਤ ਮਿਹਨਤ ਨਾਲ ਆਕਸਫੋਰਡ ਯੂਨੀਵਰਸਿਟੀ ‘ਚ ਪਬਲਿਕ ਪਾਲਿਸੀ ਦੀ ਮਾਸਟਰ ਡਿਗਰੀ ‘ਚ ਦਾਖਲਾ ਹਾਸਿਲ ਕਰ ਲਿਆ ਹੈ।

ਪ੍ਰਤੀਸ਼ਠਾ ਚਾਹੁੰਦੀ ਹੈ ਕਿ ਉਹ ਭਾਰਤ ਦੇ ਡਿਸਏਬਲਜ਼ ਦੀਆਂ ਮੰਗਾਂ ਅਤੇ ਉਨ੍ਹਾਂ ਦਿਆਂ ਹੱਕਾਂ ਦੀ ਅਵਾਜ਼ ਬਣੇ।ਉਹ ਆਪਣੇ ਵਰਗੇ ਲੱਖਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਦੀ ਅਵਾਜ਼ ਨੂੰ ਬੁਲੰਦ ਕਰਨਾ ਚਾਹੁੰਦੀ ਹੈ। ਪ੍ਰਤੀਸ਼ਠਾ ਐਕਟੀਵਿਸਟ ਹੋਣ ਦੇ ਨਾਲ ਨਾਲ ਇੱਕ ਮੋਟੀਵੇਸ਼ਨਲ ਸਪੀਕਰ ਵੀ ਹੈ।ਉਹ ਭਾਰਤ ਦੀਆਂ ਕਈ ਵੱਡੀਆਂ ਵੱਡੀਆਂ ਕੰਪਨੀਆਂ ‘ਚ ਭਾਸ਼ਣ ਦੇ ਚੁੱਕੀ ਹੈ ਅਤੇ ਕਈ ਲੋਕਾਂ ਲਈ ਪ੍ਰੇਰਣਾ ਸਰੋਤ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ