America News: ਅਮਰੀਕਾ ਦੇ ਨੇਵੀ ਬੇਸ ‘ਤੇ ਇਕ ਜਹਾਜ਼ ਵਿੱਚ ਹੋਇਆ ਧਮਾਕਾ, 21 ਲੋਕ ਜ਼ਖਮੀ

a-bomb-blast-at-a-us-navy-base-injured-21-people

America News: ਅਮਰੀਕਾ ਦੇ ਸੈਨ ਡਿਏਗੋ ਵਿਚ ਇਕ ਨੇਵੀ ਬੇਸ ‘ਤੇ ਇਕ ਜਹਾਜ਼ ਵਿਚ ਹੋਏ ਧਮਾਕੇ ਮਗਰੋਂ ਅੱਗ ਲੱਗ ਗਈ, ਜਿਸ ਕਾਰਨ 21 ਲੋਕ ਜ਼ਖਮੀ ਹੋ ਗਏ। ਅਮਰੀਕੀ ਪੈਸੀਫਿਕ ਫਲੀਟ ‘ਨੇਵਲ ਸਰਫੇਸ ਫੋਰਸ’ ਦੇ ਬੁਲਾਰੇ ਮਾਈਕ ਰਾਇਨ ਨੇ ਕਿਹਾ ਕਿ ਯੂ. ਐੱਸ. ਐੱਸ. ਬੋਨਹੋਮ ਰਿਚਰਡ ਨੂੰ ਐਤਵਾਰ ਸਵੇਰੇ 9 ਵਜੇ ਤੋਂ ਪਹਿਲਾਂ ਅੱਗ ਲੱਗ ਗਈ।

ਇਹ ਵੀ ਪੜ੍ਹੋ: USA News: ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਮਾੜੀ ਖ਼ਬਰ, ਵਾਪਿਸ ਭੇਜਿਆ ਜਾ ਸਕਦਾ ਘਰ

ਰਾਇਨ ਮੁਤਾਬਕ ਜ਼ਖਮੀਆਂ ਵਿਚੋਂ 17 ਜਲਸੈਨਾ ਦੇ ਕਰਮਚਾਰੀ ਅਤੇ ਚਾਰ ਨਾਗਰਿਕ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਸਮੁੰਦਰੀ ਜ਼ਹਾਜ਼ ਵਿਚ ਹੋਏ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਾਇਨ ਨੇ ਦੱਸਿਆ ਕਿ ਹਾਦਸੇ ਸਮੇਂ ਲਗਭਗ 160 ਲੋਕ ਸਮੁੰਦਰੀ ਜਹਾਜ਼ ‘ਤੇ ਸਵਾਰ ਸਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ