Corona Virus in Punjab: Punjab ਵਿੱਚ ਵੀ ਫੈਲ ਰਿਹਾ Corona Virus ਦਾ ਕਹਿਰ

corona-virus-in-punjab

Corona Virus in Punjab: China ਤੋਂ ਸ਼ੁਰੂ ਹੋਇਆ Corona Virus ਹੁਣ ਪੰਜਾਬ ਦੇ ਵਿੱਚ ਵੀ ਦਸਤਕ ਦੇਣ ਲੱਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ। ਜਿਸ ਤੋਂ ਬਾਅਦ ਪੰਜਾਬ ‘ਚ ਵੀ ਕੁਝ ਸ਼ੱਕੀ ਮਰੀਜ਼ਾਂ ਨੂੰ ਨਿਗਰਾਨੀ ‘ਚ ਰੱਖਿਆ ਗਿਆ ਹੈ। ਇਸ ਨਾਲ ਸਬੰਧਤ ਹੁਣ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਸੂਬੇ ‘ਚ ਸ਼ੱਕੀਆਂ ਦੀ ਗਿਣਤੀ 16 ਹੋ ਗਈ ਹੈ ਪਰ ਅਜੇ ਤਕ ਕਿਸੇ ਨੂੰ ਵੀ ਇਹ Corona Virus  ਹੈ, ਇਸ ਦੀ ਪੁਸ਼ਟੀ ਨਹੀਂ ਹੋਈ।

ਇਹ ਵੀ ਪੜ੍ਹੋ: Canada ਤੋਂ ਆਏ 3 ਸਾਲਾਂ ਬੱਚੇ ਦੀ ਸਵਾਈਨ ਫਲੂ ਨਾਲ ਹੋਈ ਮੌਤ

ਕੱਲ੍ਹ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਇੱਕ ਕੈਨੇਡਾ ਤੋਂ ਆਏ 3 ਸਾਲਾਂ ਬਚੇ ਦੀ ਮੌਤ ਹੋ ਗਈ ਸੀ। ਪਰ ਉਸਦੀ ਮੌਤ ਸਵਾਈਨ ਫਲੂ ਕਰਕੇ ਹੋਈ ਸੀ। ਉਸ ਬਚੇ ਦੀ ਰਿਪੋਰਟ ਪੁਣੇ ਤੋਂ ਆਈ ਹੈ ਜਿਸ ਦੇ ਵਿੱਚ ਇਹ ਸਾਫ ਹੋ ਗਿਆ ਹੈ ਕਿ ਬੱਚੇ ਦੀ ਮੌਤ ਸਵਾਈਨ ਫਲੂ ਕਰਕੇ ਹੀ ਹੋਈ ਹੈ। ਇਸ ਦੇ ਨਾਲ ਹੀ ਸੂਬੇ ਸਾਰੇ ਏਅਰਪੋਰਟਸ ‘ਤੇ ਅਲਰਟ ਜਾਰੀ ਹੈ। ਚੀਨ ਤੋਂ ਆਉਣ ਵਾਲੇ ਸ਼ੱਕੀ ਵਿਅਕਤੀ ਨੂੰ ਆਈਸੋਲੇਟੇਡ ਕੀਤਾ ਜਾ ਰਿਹਾ ਹੈ ਤੇ ਸਖ਼ਤ ਨਿਗਰਾਨੀ ‘ਚ ਰੱਖੀਆ ਜਾ ਰਿਹਾ ਹੈ।

ਦੱਸ ਦਈਏ ਕਿ ਪੀਜੀਆਈ, ਪੋਰਟੀਜ਼ ਜਿਹੇ ਕਈ ਹਸਪਤਾਲਾਂ ‘ਚ ਸ਼ੱਕੀ ਮਰੀਜ਼ਾਂ ਨੂੰ ਰੱਖੀਆ ਗਿਆ ਹੈ। ਜਿਨ੍ਹਾਂ ਦੇ ਸੈਂਪਲ ਟੈਸਟ ਪੁਣੇ ਭੇਜੇ ਗਏ ਹਨ ਪਰ ਅਜੇ ਤਕ ਕਿਸੇ ਨੂੰ ਵੀ Corona Virus ਦੀ ਪੁਸ਼ਟੀ ਨਹੀਂ ਹੋਈ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ