Corona Virus in Punjab: Punjab ਦੇ ਇਹਨਾਂ ਖੇਤਰਾਂ ਵਿੱਚ ਸਾਹਮਣੇ ਆਉਣ ਲੱਗੇ Corona Virus ਦੇ ਮਾਮਲੇ

first-suspected-case-of-corona-virus-in-punjab

Corona Virus in Punjab: ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਮੋਹਾਲੀ ਨਿਵਾਸੀ, ਜੋ ਹਾਲ ਹੀ ਵਿਚ China ਤੋਂ ਵਾਪਸ ਆਇਆ ਸੀ, ਨੂੰ Corona Virus ਵਰਗੇ ਲੱਛਣ ਦਿਖਾਉਣ ਤੋਂ ਬਾਅਦ ਇੱਥੇ PGI MER ਦੇ ਆਈਸ਼ੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਇਹ Punjab, Haryana ਅਤੇ Chandigarh ਖੇਤਰ ਵਿੱਚ ਨਾਵਲ Corona Virus ਦਾ ਪਹਿਲਾ ਸ਼ੱਕੀ ਮਾਮਲਾ ਹੈ।

first-suspected-case-of-corona-virus-in-punjab

ਮਿਲੀ ਜਾਣਕਾਰੀ ਦੇ ਅਨੁਸਾਰ ਮਰੀਜ਼ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਪਰ ਉਹ ਇਸ ਸਮੇ ਪੰਜਾਬ ਦੇ Mohali ਰਹਿ ਰਿਹਾ ਹੈ, ਪਿਛਲੇ ਹਫਤੇ China ਤੋਂ ਵਾਪਸ ਆਇਆ ਸੀ। ਮਰੀਜ਼ ਦੇ ਬਲੱਡ ਅਤੇ ਥਰੋਟ ਸਵੈਬ ਦੇ ਸੈਂਪਲ ਜਾਂਚ ਲਈ ਪੁਣੇ ਐੱਨ. ਆਈ. ਵੀ. (ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ) ‘ਚ ਭੇਜੇ ਗਏ ਹਨ। ਪੀ. ਜੀ. ਆਈ. ਡਾਇਰੈਕਟਰ ਅਨੁਸਾਰ ਬੁੱਧਵਾਰ ਤੱਕ ਮਰੀਜ਼ ਦੀ ਰਿਪੋਰਟ ਆਵੇਗੀ, ਜਿਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮਰੀਜ਼ ਨੂੰ ‘Corona Virus’ ਹੈ ਜਾਂ ਨਹੀਂ।

ਇਹ ਵੀ ਪੜ੍ਹੋ: Corona Virus in Punjab: Punjab ਵਿੱਚ ਵੀ ਫੈਲ ਰਿਹਾ Corona Virus ਦਾ ਕਹਿਰ

PGI ਦੇ ਡਾਇਰੈਕਟਰ ਜਗਤ ਰਾਮ ਦਾ ਕਹਿਣਾ ਹੈ ਕਿ ਇਸ ‘ਚ ‘Corona Virus’ ਦੇ ਕਹਿਰ ਨੂੰ ਦੇਖਦੇ ਹੋਏ ਉਨ੍ਹਾਂ ਨੇ ਪਹਿਲਾ ਹੀ ਸਪੈਸ਼ਲ ਆਈਸੋਲੇਸ਼ਨ ਵਾਰਡ ਬਣਾਉਣ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਸਥਿਤੀ ਗੰਭੀਰ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਪੰਜਾਬ, ਹਰਿਆਣਾ, ਹਿਮਾਚਲ ਅਤੇ ਦੂਜੇ ਰਾਜਾਂ ਦੇ ਪ੍ਰਿੰਸੀਪਲ ਸਕੱਤਰ ਨੂੰ ਪੀ. ਜੀ. ਆਈ. ਨੇ ਪੱੱਤਰ ਲਿਖਿਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਸ਼ੱਕੀ ਮਰੀਜ਼ ਨੂੰ ਪੀ. ਜੀ. ਆਈ ਨਾ ਭੇਜੋ।

first-suspected-case-of-corona-virus-in-punjab

ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਸਿਰਫ ਪੰਜ ਦਿਨ ਹੀ China ਦੇ ਵਿੱਚ ਰੁਕਿਆ ਸੀ। ਉਹ ਚੋਂਗਪਿੰਗ, ਗਾਂਜਵ ‘ਚ ਵੀ ਗਿਆ, ਜੋ ਕਿ ਵੁਹਾਨ ਤੋਂ 800 ਕਿਲੋਮੀਟਰ ਦੂਰ ਹੈ, ਜਿੱਥੋਂ ਇਹ ‘ਕੋਰੋਨਾ’ ਵਾਇਰਸ ਫੈਲਣਾ ਸ਼ੁਰੂ ਹੋਇਆ ਹੈ। 21 ਜਨਵਰੀ ਨੂੰ ਵਾਪਸ ਇੰਡੀਆ ਆਉਣ ਤੋਂ ਬਾਅਦ 25 ਜਨਵਰੀ ਨੂੰ ਉਸਨੂੰ ਹਲਕਾ ਬੁਖਾਰ ਆਇਆ। ਦਵਾਈਆਂ ਲੈਣ ਤੋਂ ਬਾਅਦ ਉਹ ਠੀਕ ਹੋ ਗਿਆ ਪਰ ਅਗਲੇ ਦਿਨ ਦੁਬਾਰਾ ਲੱਛਣ ਸਾਹਮਣੇ ਆਉਣ ਤੋਂ ਬਾਅਦ ਮੋਹਾਲੀ ਤੋਂ ਉਸ ਨੂੰ PGI ਰੈਫਰ ਕੀਤਾ ਗਿਆ।

ਜਿਥੇ ਡਾ. ਸੂਰੀ ਨੇ ਦੱਸਿਆ ਕਿ ਮਰੀਜ਼ ਦੇ ਲੱਛਣ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਨਾਲ ਮਿਲਦੇ ਹਨ। ਮਰੀਜ਼ ਨੂੰ ਆਉਂਦੇ ਹੀ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ। ਉਸ ਦੀ ਪਤਨੀ, ਧੀ, ਮਾਂ ਅਤੇ ਇਕ ਰਿਸ਼ਤੇਦਾਰ ਨੂੰ ਵੀ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ