Canada ਤੋਂ ਆਏ 3 ਸਾਲਾਂ ਬੱਚੇ ਦੀ ਸਵਾਈਨ ਫਲੂ ਨਾਲ ਹੋਈ ਮੌਤ

3-year-old-child-from-canada-dies-with-swine-flu-in-amritsar

Swine Flu News: ਅੰਮ੍ਰਿਤਸਰ ਜ਼ਿਲੇ ਵਿਚ Swine Flu ਨਾਲ ਇਕ 3 ਸਾਲ ਦੇ ਬੱਚੇ ਦੀ ਮੌਤ ਹੋ ਗਈ। ਬੱਚਾ, ਜੋ ਕਿ Canada ਤੋਂ ਆਇਆ ਸੀ, ਨੂੰ ਕੁਝ ਦਿਨਾਂ ਲਈ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਨੇ ਪੀੜਤ ਪਰਿਵਾਰ ਦੇ 20 ਮੈਂਬਰਾਂ ਨੂੰ ਟੈਮੀਫਲੂ ਦਵਾਈ ਦਿੱਤੀ ਹੈ। 22 ਜਨਵਰੀ ਨੂੰ 3 ਸਾਲਾ ਬੱਚਾ Canada ਤੋਂ ਅੰਮ੍ਰਿਤਸਰ ਆਇਆ ਸੀ।

ਇਹ ਵੀ ਪੜ੍ਹੋ: Sukhbir Badal ਨੇ Smartphones ਦੇ ਵਾਅਦੇ ਨੂੰ ਲੈ ਕੇ ਸਾਧਿਆ ਕੈਪਟਨ ਤੇ ਨਿਸ਼ਾਨਾ

ਮਿਲੀ ਜਾਣਕਾਰੀ ਦੇ ਅਨੁਸਾਰ ਉਸਨੂੰ 23 ਜਨਵਰੀ ਨੂੰ ਹਲਕਾ ਬੁਖਾਰ ਸੀ, ਪਰਿਵਾਰ ਵਾਲਿਆਂ ਨੇ ਉਸਨੂੰ 24 ਜਨਵਰੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਸਿਵਲ ਸਰਜਨ ਡਾ: ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ Swine Flu ਦੀ ਪੁਸ਼ਟੀ ਬੱਚੇ ਦੀ ਰਿਪੋਰਟ ਵਿੱਚ ਕੀਤੀ ਗਈ ਹੈ, 20 ਪਰਿਵਾਰਕ ਮੈਂਬਰਾਂ ਨੂੰ ਟੈਮੀਫਲੂ ਦਵਾਈ ਦਿੱਤੀ ਗਈ ਹੈ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ