Jalandhar News: DEE (G) ਦੇ ਉੱਪਰ ਕਰਮਚਾਰੀਆਂ ਦੀ ਬਦਲੀ ਦੀ ਬੇਨਤੀ ਨੂੰ ਨਜ਼ਰ ਅੰਦਾਜ਼ ਕਰਨ ਦਾ ਲਾਇਆ ਦੋਸ਼

dee-g-accused-of-ignoring-replacement-request-of-employees

Jalandhar News: ਕਾਮਰੇਡ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਉੱਤਰੀ ਰੇਲਵੇ ਪੁਰਸ਼ ਯੂਨੀਅਨ ਦੀਆਂ ਤਿੰਨ ਸ਼ਾਖਾਵਾਂ ਦੁਆਰਾ ਲੋਕੋ ਲਾਬੀ ਦੇ ਬਾਹਰ ਗੇਟ ਮੀਟਿੰਗ ਕੀਤੀ ਗਈ। ਇਸ ਦੌਰਾਨ ਤਰਸੇਮ ਲਾਲ ਨੇ ਕਿਹਾ ਕਿ ਰੇਲਵੇ ਦੇ ਜਨਰਲ ਮੈਨੇਜਰ ਨੇ ਯੂਨੀਅਨ ਦੀਆਂ ਵੱਡੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਨੀਅਰ DEE (G) ਕਰਮਚਾਰੀਆਂ ਦੀ ਬਦਲੀ ਸੂਚੀ ਤਰਜੀਹ ਸੂਚੀ ਨੂੰ ਵੀ ਨਜ਼ਰ ਅੰਦਾਜ਼ ਕਰ ਰਿਹਾ ਹੈ।

ਕਾਮਰੇਡ ਮਨੋਜ ਕੁਮਾਰ ਨੇ ਕਿਹਾ ਕਿ ਲੋਕੋ ਇੰਸਪੈਕਟਰ ਦੁਆਰਾ ਲੋਕੋ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋਕੋ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਨਾ ਕੀਤਾ ਗਿਆ ਤਾਂ ਸਾਰੇ ਕਰਮਚਾਰੀ ਸੰਘਰਸ਼ ਦੇ ਰਾਹ ’ਤੇ ਚੱਲਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਲੋਕੋ ਪ੍ਰਸ਼ਾਸਨ ਦੀ ਹੋਵੇਗੀ।

ਇਹ ਵੀ ਪੜ੍ਹੋ: SmartPhones ਦੇਣ ਦੇ ਵਾਅਦੇ ਤੋਂ ਫਿਰ ਮੁੱਕਰੇ Captain, ਬੁਰੇ ਫਸੇ Sukhjinder Randhawa

ਰਮੇਸ਼ ਚੰਦ ਨੇ ਦੱਸਿਆ ਕਿ ਲੋਹੀਆ, ਸੁਲਤਾਨਪੁਰ ਵਿਖੇ ਗੇਟਮੈਨਾਂ ਤੋਂ 8 ਘੰਟੇ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ। ਕਪੂਰਥਲਾ ਦਾ ਪੁਆਇੰਟਮੈਨ ਗੇਟਮੈਨ ਦੀ ਡਿਊਟੀ ਕਰਨ ਲਈ ਮਜਬੂਰ ਹੋ ਰਿਹਾ ਹੈ, ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਇਸ ਦਾ ਸਖ਼ਤ ਵਿਰੋਧ ਕਰੇਗੀ। ਇਸ ਮੌਕੇ ਰਮੇਸ਼ ਭੱਲਾ, ਰਾਜ ਕੁਮਾਰ, ਪਿੰਕੀ, ਬਲਰਾਜ, ਗੁਰਬਖਸ਼ ਕੌਰ, ਬਲਬੀਰ ਸਿੰਘ, ਸੁਨੀਲ ਕੁਮਾਰ, ਜੈਪ੍ਰਕਾਸ਼, ਭਰਤ ਸਿੰਘ, ਸ਼ੈਲੇਂਦਰ, ਉਦੈ ਭਾਨ, ਰਾਜਿੰਦਰ ਕੁਮਾਰ, ਰਵੀ ਰੰਜਨ, ਕੇਵਲ ਕੁਮਾਰ, ਵਿਪਨ, ਰੂਪ ਲਾਲ, ਦਲਜੀਤ ਸਿੰਘ, ਦਿਨੇਸ਼ ਆਦਿ ਹਾਜ਼ਰ ਰਹੇ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ