ਭਾਜਪਾ ਦਾ ਕੌਂਸਲਰ ਬਣਿਆ ਚੰਡੀਗੜ੍ਹ ਦਾ ਨਵਾਂ ਮੇਅਰ

rajesh kalia became new mayor of chandigarh

ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਰਾਜੇਸ਼ ਕਾਲੀਆ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ। ਉਨ੍ਹਾਂ ਭਾਜਪਾ ਦੇ ਹੀ ਬਾਗ਼ੀ ਕੌਂਸਲਰ ਸਤੀਸ਼ ਕੈਂਥ ਨੂੰ ਹਰਾਇਆ। ਕਾਲੀਆ ਨੂੰ 27 ਵਿੱਚੋਂ 16 ਵੋਟਾਂ ਹਾਸਲ ਹੋਈਆਂ ਜਦਕਿ ਕੈਂਥ ਨੂੰ 11 ਕੌਂਸਲਰਾਂ ਨੇ ਚੁਣਿਆ।

ਉੱਧਰ, ਕਾਂਗਰਸ ਦੀ ਕੌਂਸਰਲ ਸ਼ੀਲਾ ਦੇਵੀ ਨੇ ਚੋਣ ਤੋਂ ਐਨ ਪਹਿਲਾਂ ਮੇਅਰ ਦੇ ਅਹੁਦੇ ਤੋਂ ਆਪਣਾ ਨਾਂ ਵਾਪਸ ਲੈ ਲਿਆ। ਮੇਅਰ ਦੀ ਚੋਣ ਵਿੱਚ ਸੰਸਦ ਮੈਂਬਰ ਕਿਰਨ ਖੇਰ ਨੇ ਵੀ ਸਦਨ ਦੀ ਪੁਰਾਣੀ ਮੈਂਬਰ ਹੋਣ ਨਾਤੇ ਵੋਟ ਪਾਈ।

ਹਾਲਾਂਕਿ, ਬੀਜੇਪੀ ਦੇ ਬਾਗ਼ੀ ਕੌਂਸਲਰ ਕੈਂਥ ਨੂੰ ਵੀ ਮੇਅਰ ਚੋਣ ਵਿੱਚੋਂ ਆਪਣਾ ਨਾਂਅ ਵਾਪਸ ਲੈਣ ਲਈ ਕਿਹਾ ਗਿਆ ਸੀ, ਪਰ ਉਹ ਨਾ ਹਟੇ। ਚੰਡੀਗੜ੍ਹ ਨਗਰ ਨਿਗਮ ਨੂੰ ਚਲਾਉਣ ਲਈ ਕੁੱਲ 26 ਕੌਂਸਲਰ ਚੁਣੇ ਜਾਂਦੇ ਹਨ, ਜਿਨ੍ਹਾਂ ਵਿੱਚੋਂ 20 ਦੇ ਬਹੁਮਤ ਨਾਲ ਬੀਜੇਪੀ ਅੱਗੇ ਹੈ। ਚੰਡੀਗੜ੍ਹ ਵਿੱਚ ਕਾਂਗਰਸ ਦੇ ਚਾਰ ਕੌਂਸਲਰ ਹਨ ਤੇ ਇੱਕ ਆਜ਼ਾਦ ਹੈ ਅਤੇ ਇੱਕ ਕੌਂਸਲਰ ਅਕਾਲੀ ਦਲ ਦਾ ਹੈ।

Source: AbpSanjha